ਯੂਥ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਵਲੋਂ ਦਿੱਤੇ ਅਸਤੀਫੇ ਨੂੰ ਲੈ ਕੇ ਅਕਾਲੀ ਦਲ ''ਚ ਮੱਚਿਆ ਹੜਕੰਪ

Thursday, Jan 11, 2018 - 11:07 AM (IST)

ਯੂਥ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਵਲੋਂ ਦਿੱਤੇ ਅਸਤੀਫੇ ਨੂੰ ਲੈ ਕੇ ਅਕਾਲੀ ਦਲ ''ਚ ਮੱਚਿਆ ਹੜਕੰਪ

ਮਾਨਸਾ (ਸੰਦੀਪ ਮਿੱਤਲ, ਜੱਸਲ)-ਯੂਥ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਮਨਦੀਪ ਸਿੰਘ ਗੋਰਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋ ਅਸਤੀਫਾ ਭੇਜਣ ਤੋ ਬਾਅਦ ਸਿਆਸੀ ਹਲਕਿਆਂ 'ਚ ਭੂਚਾਲ ਆ ਗਿਆ ਹੈ। ਹੁਣ ਉਨ੍ਹਾਂ ਦੀ ਰਹਾਇਸ਼ੀ ਤੇ ਟਕਸਾਲੀ ਅਕਾਲੀ ਵਰਕਰਾਂ ਅਤੇ ਸਮਰਥਕਾਂ ਦੀ ਕਤਾਰ ਲੰਬੀ ਹੋਣ ਲੱਗੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਲੀਡਰਸ਼ਿਪ 'ਚ ਹਾਹਾਕਾਰ ਮੱਚੀ ਹੋਈ ਹੈ। ਉਹ ਆਪਣੇ ਸਮਰਥਕਾਂ ਅਤੇ ਟਕਸਾਲੀ ਵਰਕਰਾਂ ਨਾਲ ਅਗਲੇ ਕਦਮਾਂ ਲਈ ਸੰਪਰਕ ਮੀਟਿੰਗਾਂ 'ਚ ਰੁੱਝੇ ਦਿਖਾਈ ਦੇ ਰਹੇ ਹਨ। ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਨ੍ਹਾਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਲਈ ਸ਼ੁੰਭ ਸੰਕੇਤ ਨਹੀ ਕਿਉਂਕਿ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਗਲਬਾ ਹੋਰ ਵੱਡੀ ਪਾਰਟੀ ਦਾ ਹੱਥ ਫੜ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਚ ਇਸ ਵੇਲੇ ਮੋਕਾਪ੍ਰਸਤ ਕਮਸ਼ੀਅਲ ਲੋਕ ਕਾਬਜ਼ ਹੋਣ ਕਾਰਨ ਹੁÎਣ ਟਕਸਾਲੀ ਅਕਾਲੀ ਵਰਕਰ ਇਸ ਹਾਸ਼ਿਏ ਵੱਲ ਧੱਕੇ ਜਾ ਰਹੇ ਹਨ। ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀ ਅਤੇ ਉਨ੍ਹਾਂ ਦੀ ਪਹਿਚਾਣ ਵੀ ਗਾਇਬ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਕੁਰਬਾਨੀਆਂ ਵਾਲਾ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਨਹੀ ਰਿਹਾ ਸਗੋਂ ਇਕ ਕਮਰਸ਼ੀਅਲ ਲੋਕਾਂ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਿਆ ਹੈ। ਇਸੇ ਕਾਰਨ ਟਕਸਾਲੀ ਅਕਾਲੀ ਵਰਕਰ 'ਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਤੋ ਨਫਰਤ ਕਰਕੇ ਕਿਨਾਰਾ ਵੱਟਣ ਲੱਗੇ ਹਨ।


Related News