ਤਲਾਬ ''ਚ ਡੁੱਬ ਕੇ ਨੌਜਵਾਨ ਦੀ ਮੌਤ

Wednesday, Oct 04, 2017 - 07:39 AM (IST)

ਤਲਾਬ ''ਚ ਡੁੱਬ ਕੇ ਨੌਜਵਾਨ ਦੀ ਮੌਤ

ਚੰਡੀਗੜ੍ਹ, (ਸੁਸ਼ੀਲ)- ਸੈਕਟਰ-26 ਸਥਿਤ ਫਿਸ਼ਰੀ ਫਾਰਮ ਨੇੜੇ ਤਲਾਬ 'ਚ ਮੰਗਲਵਾਰ ਸ਼ਾਮੀਂ ਇਕ ਨੌਜਵਾਨ ਦੀ ਲਾਸ਼ ਪਾਣੀ 'ਚ ਮਿਲੀ। ਲੋਕਾਂ ਨੇ ਨੌਜਵਾਨ ਨੂੰ ਪਾਣੀ 'ਚ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਸੈਕਟਰ-26 ਤੇ 3 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੌਜਵਾਨ ਨੂੰ ਕੱਢ ਕੇ ਸੈਕਟਰ-16 ਜਨਰਲ ਹਸਪਤਾਲ 'ਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਨੌਜਵਾਨ ਕੋਲੋਂ ਪਛਾਣ ਦਾ ਕੋਈ ਕਾਗਜ਼ਾਤ ਬਰਾਮਦ ਨਹੀਂ ਹੋਇਆ। ਲਾਸ਼ ਦੀ ਪਛਾਣ ਕਰਵਾਉਣ ਲਈ ਪੁਲਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਉਸਦੀ ਪਛਾਣ ਕਾਮਯਾਬ ਨਹੀਂ ਹੋਈ।
ਪੁਲਸ ਨੇ ਦੱਸਿਆ ਕਿ ਪਾਣੀ 'ਚ ਡੁੱਬਣ ਵਾਲੇ ਨੌਜਵਾਨ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਸੈਕਟਰ-26 ਥਾਣਾ ਪੁਲਸ ਨੇ ਲਾਪਤਾ ਹੋਏ ਨੌਜਵਾਨਾਂ ਦਾ ਸਾਰੇ ਪੁਲਸ ਸਟੇਸ਼ਨਾਂ ਤੋਂ ਰਿਕਾਰਡ ਮੰਗਿਆ ਹੈ, ਤਾਂ ਜੋ ਪੁਲਸ ਉਸਦੀ ਪਛਾਣ ਕਰ ਸਕੇ। ਇਸਦੇ ਇਲਾਵਾ ਪੁਲਸ ਨੇ ਮ੍ਰਿਤਕ ਦੇ ਚਿਹਰੇ ਦੀ ਫੋਟੋ ਖਿੱਚ ਕੇ ਸਾਰੇ ਥਾਣਿਆਂ ਤੇ ਚੌਕੀਆਂ 'ਚ ਭੇਜ ਦਿੱਤੀ ਹੈ।


Related News