ਸਠਿਆਲਾ ਕਤਲ ਕਾਂਡ ਦੇ ਚਾਰੇ ਦੋਸ਼ੀ ਜੇਲ ਭੇਜੇ

Saturday, Jun 29, 2019 - 06:02 PM (IST)

ਸਠਿਆਲਾ ਕਤਲ ਕਾਂਡ ਦੇ ਚਾਰੇ ਦੋਸ਼ੀ ਜੇਲ ਭੇਜੇ

ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ) : ਬੀਤੀ 26 ਜੂਨ ਨੂੰ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਵਿਖੇ ਨੌਜਵਾਨਾਂ 'ਚ ਆਪਸੀ ਤਕਰਾਰ ਹੋਣ ਪਿੱਛੋਂ ਅਗਲੇ ਦਿਨ ਕੁਝ ਸਾਥੀਆਂ ਵੱਲੋਂ ਮਿਲ ਕੇ ਇਕ 19-20 ਸਾਲਾ ਨੌਜਵਾਨ ਸੰਦੀਪ ਸਿੰਘ ਉਰਫ ਸ਼ਾਲੂ ਪੁੱਤਰ ਮੰਗਲ ਸਿੰਘ ਵਾਸੀ ਸਠਿਆਲਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਸਦਾ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਜੋ ਕਿ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜ਼ੇਰੇ ਇਲਾਜ ਹੈ। ਸਹਾਇਕ ਸਬ-ਇੰਸ. ਤੇਜਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਕਤਲ ਕਾਂਡ ਨਾਲ ਸਬੰਧਤ ਚਾਰੇ ਦੋਸ਼ੀ ਤੇਜਵਿੰਦਰ ਸਿੰਘ, ਅਕਬਰ, ਨਵਜੋਤ ਤੇ ਹੀਰਾ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਥਾਣਾ ਬਿਆਸ 'ਚ ਜ਼ੇਰੇ ਦਫਾ 302, 307, 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਅਦਾਲਤ ਪਾਸੋਂ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ। 

ਰਿਮਾਂਡ ਦੌਰਾਨ ਕਤਲ ਲਈ ਵਰਤਿਆ ਗਿਆ ਸਮਾਨ ਜਿਨ੍ਹਾਂ 'ਚ ਦੋ ਚਾਕੂ, ਇਕ ਕੜਾ ਤੇ ਇਕ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਰਿਮਾਂਡ ਖਤਮ ਹੋਣ ਉਪਰੰਤ ਸਾਰਿਆਂ ਨੂੰ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਰਾਜੀਵਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਨੇ ਸਾਰੇ ਕਥਿਤ ਕਤਲ ਦੇ ਦੋਸ਼ੀਆਂ ਨੂੰ 13 ਜੁਲਾਈ ਤੱਕ ਜੇਲ ਭੇਜਣ ਦਾ ਹੁਕਮ ਦਿੱਤਾ ਹੈ।


author

Gurminder Singh

Content Editor

Related News