ਅੱਧੀ ਰਾਤ ਨੂੰ ਲੁਧਿਆਣਾ ’ਚ ਵੱਡੀ ਵਾਰਦਾਤ, ਵੱਢ-ਟੁੱਕ ਕਰਕੇ ਸੜਕ ’ਤੇ ਸੁੱਟਿਆ ਮੁੰਡਾ

Sunday, Oct 17, 2021 - 06:25 PM (IST)

ਅੱਧੀ ਰਾਤ ਨੂੰ ਲੁਧਿਆਣਾ ’ਚ ਵੱਡੀ ਵਾਰਦਾਤ, ਵੱਢ-ਟੁੱਕ ਕਰਕੇ ਸੜਕ ’ਤੇ ਸੁੱਟਿਆ ਮੁੰਡਾ

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੀ ਭਾਮੀਆਂ-ਸਾਹਬਾਣਾ ਰੋਡ ’ਤੇ ਸਥਿਤ ਜੇ. ਬੀ. ਕਾਲੋਨੀ ’ਚ ਬੀਤੀ ਦੇਰ ਰਾਤ 3 ਅਣਪਛਾਤੇ ਨੌਜਵਾਨਾਂ ਨੇ ਸ਼ੱਕੀ ਹਾਲਾਤ ’ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ’ਤੇ ਕੀਤੇ ਕਥਿਤ ਹਮਲੇ ਦੌਰਾਨ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੇ ਬਾਕੀ ਦੋਵੇਂ ਸਾਥੀ ਮੌਕੇ ਤੋਂ ਭੱਜ ਨਿੱਕਲੇ। ਹਾਲਾਂਕਿ ਮ੍ਰਿਤਕ ਦੇ ਪਰਿਵਾਰ ਅਤੇ ਸਾਥੀਆਂ ਵੱਲੋਂ ਲੁੱਟ-ਖੋਹ ਦੌਰਾਨ ਹੱਤਿਆ ਦੀ ਗੱਲ ਕਹੀ ਹੈ ਪਰ ਥਾਣਾ ਜਮਾਲਪੁਰ ਦੀ ਪੁਲਸ ਵੱਲੋਂ ਲੁੱਟ-ਖੋਹ ਦੀ ਪੁਸ਼ਟੀ ਨਹੀਂ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ (25) ਪੁੱਤਰ ਯੋਗਰਾਜ ਵਾਸੀ ਗੁਰੂ ਨਾਨਕ ਨਗਰ, 33 ਫੁੱਟ ਰੋਡ, ਮੂੰਡੀਆਂ ਕਲਾਂ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਭਰਾ ਰਾਜਾ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਨੂੰ ਮੁਹੱਲੇ ਦਾ ਹੀ ਰਹਿਣ ਵਾਲਾ ਬਾਦਲ ਅਤੇ ਮਾਮਾ ਸੋਨੂੰ ਦੀਪਕ ਨੂੰ ਨਾਲ ਲੈ ਕੇ ਬਾਲਾਜੀ ਕਾਲੋਨੀ ’ਚ ਦੀਪਕ ਦੇ ਜੀਜੇ ਦੇ ਘਰ ਗਏ ਸਨ। ਇਸ ਤੋਂ ਪਹਿਲਾਂ ਵੀ ਬਾਦਲ ਅਤੇ ਸੋਨੂੰ ਦੋ ਵਾਰ ਦੀਪਕ ਨੂੰ ਲੈਣ ਲਈ ਘਰ ਆਏ ਸਨ ਪਰ ਉਸ ਸਮੇਂ ਦੀਪਕ ਘਰ ਨਹੀਂ ਸੀ। ਦੇਰ ਰਾਤ ਕਰੀਬ ਸਾਢੇ 8 ਵਜੇ ਦੀਪਕ, ਬਾਦਲ ਅਤੇ ਮਾਮਾ ਸੋਨੂੰ ਦੀਪਕ ਦੇ ਜੀਜੇ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਮਿਲ ਕੇ ਸ਼ਰਾਬ ਪੀਤੀ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨਿਹੰਗਾਂ ਵਲੋਂ ਕਤਲ ਕੀਤੇ ਲਖਬੀਰ ਦੇ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ

ਫਿਰ ਰਾਤ ਨੂੰ ਕਰੀਬ ਸਾਢੇ 10 ਵਜੇ ਅਭਿਸ਼ੇਕ ਨਾਂ ਦੇ ਮੁਹੱਲੇ ਦੇ ਰਹਿਣ ਵਾਲੇ ਨੌਜਵਾਨ ਨੇ ਫੋਨ ਕਰ ਕੇ ਰਾਜਾ ਨੂੰ ਦੱਸਿਆ ਕਿ ਉਸ ਦਾ ਭਰਾ ਦੀਪਕ ਗੰਭੀਰ ਜ਼ਖਮੀ ਹਾਲਤ ’ਚ ਜੇ. ਬੀ. ਕਾਲੋਨੀ ਦੇ ਗੇਟ ਦੇ ਅੰਦਰ ਡਿੱਗਾ ਹੋਇਆ ਹੈ, ਜਿਸ ਤੋਂ ਬਾਅਦ ਅਭਿਸ਼ੇਕ ਅਤੇ ਰਾਜਾ ਮਿਲ ਕੇ ਦੀਪਕ ਨੂੰ ਮੋਟਰਸਾਈਕਲ ਰਾਹੀਂ ਹੀ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਦੇਰ ਰਾਤ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦੀਪਕ ਦੀ ਮੌਤ ਹੋ ਗਈ।
ਉਧਰ ਬਾਦਲ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਗਿਆ ਕਿ ਉਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਜਦੋਂ ਘਰ ਜਾਣ ਲਈ ਜੀਜੇ ਦੇ ਘਰੋਂ ਨਿਕਲੇ ਤਾਂ 1 ਮੋਟਰਸਾਈਕਲ ਸਵਾਰ 3 ਨੌਜਵਾਨਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਉਕਤ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਬਾਦਲ ਅਤੇ ਸੋਨੂੰ ਕਿਸੇ ਤਰ੍ਹਾਂ ਉਥੋਂ ਭੱਜ ਨਿਕਲੇ ਅਤੇ ਦੀਪਕ ਉਕਤ ਨੌਜਵਾਨਾਂ ਦੇ ਧੱਕੇ ਚੜ੍ਹ ਗਿਆ, ਜਿਨ੍ਹਾਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਦੀਪਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੀ ਹਸਪਤਾਲ ’ਚ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਏ. ਸੀ. ਪੀ. ਇੰਡਸਟਰੀਅਲ ਏਰੀਆ ਸਿਮਰਜੀਤ ਸਿੰਘ ਲੰਗ੍ਹ, ਥਾਣਾ ਜਮਾਲਪੁਰ ਮੁਖੀ ਕੁਲਵੰਤ ਸਿੰਘ ਮੱਲ੍ਹੀ, ਚੌਕੀ ਮੂੰਡੀਆਂ ਕਲਾਂ ਇੰਚਾਰਜ ਦਲਬੀਰ ਸਿੰਘ, ਫਾਰੈਂਸਿਕ ਦੀ ਟੀਮ ਸਮੇਤ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ

ਤੜਫ ਰਿਹਾ ਸੀ ਦੀਪਕ : ਅਭਿਸ਼ੇਕ
ਗੰਭੀਰ ਜ਼ਖਮੀ ਹਾਲਤ ’ਚ ਮ੍ਰਿਤਕ ਦੀਪਕ ਨੂੰ ਹਸਪਤਾਲ ਪਹੁੰਚਾਉਣ ਵਾਲੇ ਅਭਿਸ਼ੇਕ ਨੇ ਦੱਸਿਆ ਕਿ ਉਹ ਦੁਸਹਿਰੇ ਵਾਲੀ ਰਾਤ ਮੁਹੱਲੇ ’ਚ ਹੀ ਇਕ ਜਗਰਾਤਾ ਸਮਾਰੋਹ ’ਚ ਲੰਗਰ ਵਰਤਾ ਰਹੇ ਸਨ। ਇਸ ਦੌਰਾਨ ਬਾਦਲ ਬੁਰੀ ਤਰ੍ਹਾਂ ਘਬਰਾਇਆ ਹੋਇਆ ਉਨ੍ਹਾਂ ਕੋਲ੍ਹ ਆਇਆ ਅਤੇ ਦੀਪਕ ਨੂੰ ਬਚਾਉਣ ਦੀ ਗੁਹਾਰ ਲਗਾਉਣ ਲੱਗਾ। ਜਦੋਂ ਅਭਿਸ਼ੇਕ ਆਪਣੇ ਸਾਥੀਆਂ ਨਾਲ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੀਪਕ ਦੇ ਸਿਰ ’ਤੇ ਕਾਫੀ ਡੂੰਘਾ ਜ਼ਖਮ, ਹੱਥ, ਬਾਹਵਾਂ ਅਤੇ ਲੱਤਾਂ ’ਤੇ ਵੀ ਜ਼ਖਮ ਸਨ। ਪਹਿਲਾਂ ਉਹ ਦੀਪਕ ਦੀ ਹਾਲਤ ਦੇਖ ਕੇ ਘਬਰਾ ਗਏ। ਫਿਰ ਤੁਰੰਤ ਦੀਪਕ ਦੇ ਭਰਾ ਰਾਜਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਅਭਿਸ਼ੇਕ ਨੇ ਦੱਸਿਆ ਕਿ ਬਾਦਲ ਉਨ੍ਹਾਂ ਨੂੰ ਘਟਨਾ ਸਥਾਨ ਉਪਰ ਪਹੁੰਚਾਉਣ ਦੇ ਬਾਅਦ ਤੁਰੰਤ ਉਥੋਂ ਚਲਾ ਗਿਆ। ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੇ ਮੁੱਢਲੀ ਜਾਂਚ ਦੌਰਾਨ ਕਈ ਸਬੂਤ ਹਾਸਿਲ ਕੀਤੇ ਹਨ। ਇਸਦੇ ਨਾਲ ਘਟਨਾ ਸਥਾਨ ਦੇ ਆਸਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਚੈੱਕ ਕੀਤੀ ਜਾ ਰਹੀ ਹੈ। ਪੁਲਸ ਮਾਮਲੇ ਨੂੰ ਹੱਲ ਕਰਨ ਦੇ ਬਿੱਲਕੁੱਲ ਨਜ਼ਦੀਕ ਹੈ। ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਵੱਡਾ ਧਮਾਕਾ, ਕੈਪਟਨ ’ਤੇ ਲਗਾਏ ਗੰਭੀਰ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News