ਪੁਲਸ ਦੀ ਥਰਡ ਡਿਗਰੀ ਨਾ ਸਹਾਰ ਸਕਿਆ ਨੌਜਵਾਨ, ਤੋੜਿਆ ਦਮ

12/13/2019 2:17:51 PM

ਆਦਮਪੁਰ (ਰਣਦੀਪ) - 2 ਮਹੀਨੇ ਪਹਿਲਾਂ ਝਗੜੇ ਦੌਰਾਨ ਹਿਰਾਸਤ ’ਚ ਲਏ ਨੌਜਵਾਨ ਨੂੰ ਪੁਲਸ ਵਲੋਂ ਥਰਡ ਡਿਗਰੀ ਟਾਰਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਬੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਨਰੇਸ਼ (32) ਪੁੱਤਰ ਫਤਿਹ ਚੰਦ ਵਾਸੀ ਪਿੰਡ ਲੇਸੜੀਵਾਲ ਵਜੋਂ ਹੋਈ ਹੈ। ਦੂਜੇ ਪਾਸੇ ਪੀੜਤ ਦੇ ਪਰਿਵਾਰ ਨੇ ਮੁਲਜ਼ਮ ਪੁਲਸ ਮੁਲਾਜ਼ਮਾਂ ’ਤੇ ਦੋਸ਼ ਲਾਉਂਦੇ ਹੋਏ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਆਦਮਪੁਰ ਪੁਲਸ ਸਟੇਸ਼ਨ ਅੱਗੇ ਲਾਸ਼ ਰੱਖ ਕੇ ਰੋਸ ਧਰਨਾ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

PunjabKesari

ਮ੍ਰਿਤਕ ਦੇ ਭਰਾ ਕਮਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 12 ਅਕਤੂਬਰ 2019 ਨੂੰ ਇਕ ਵਿਅਕਤੀ ਨਰੇਸ਼ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਜ਼ਬਰਦਸਤੀ ਚੁੱਕ ਕੇ ਥਾਣਾ ਆਦਮਪੁਰ ਲੈ ਗਿਆ ਸੀ, ਜਿੱਥੇ ਤਾਇਨਾਤ ਏ. ਐੱਸ. ਆਈ. ਤੇ ਇਕ ਹੌਲਦਾਰ ਨੇ ਉਸ ਦੇ ਭਰਾ ਨੂੰ ਥਰਡ ਡਿਗਰੀ ਟਾਰਚਰ ਕਰਦੇ ਹੋਏ ਉਸ ’ਤੇ ਨਾਜਾਇਜ਼ ਚੂਰਾ-ਪੋਸਤ ਦਾ ਮਾਮਲਾ ਦਰਜ ਕਰ ਦਿੱਤਾ। ਅਦਾਲਤ ਨੇ ਨਸ਼ੇ ਦੇ ਕੇਸ ’ਚ ਉਸ ਨੂੰ ਮਾਡਰਨ ਜੇਲ ਕਪੂਰਥਲਾ ਭੇਜ ਦਿੱਤਾ, ਜਿੱਥੇ ਕੁੱਟਮਾਰ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

PunjabKesari

ਜ਼ਖਮ ਠੀਕ ਨਾ ਹੋਣ ਕਾਰਨ ਅਦਾਲਤ ਨੇ 10 ਦਸੰਬਰ 2019 ਨੂੰ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਕਮਲ ਨੇ ਦੱਸਿਆ ਕਿ ਬੀਤੀ ਰਾਤ ਜ਼ਖਮਾਂ ਕਾਰਨ ਫਿਰ ਉਸ ਦੀ ਹਾਲਤ ਖਰਾਬ ਹੋ ਗਈ, ਜਿਸ ਕਾਰਨ ਉਹ ਉਸ ਨੂੰ ਸਿਵਲ ਹਸਪਤਾਲ ਆਦਮਪੁਰ ਲੈ ਗਏ ਪਰ ਇਸ ਦੌਰਾਨ ਰਸਤੇ ’ਚ ਉਸ ਦੀ ਮੌਤ ਹੋ ਗਈ।


 


rajwinder kaur

Content Editor

Related News