ਨੌਜਵਾਨ ਮੁੰਡੇ-ਕੁੜੀ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਇਕੱਠੇ ਪੜ੍ਹਦੇ ਸੀ ਦੋਵੇਂ

Friday, Dec 08, 2023 - 06:33 PM (IST)

ਨੌਜਵਾਨ ਮੁੰਡੇ-ਕੁੜੀ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਇਕੱਠੇ ਪੜ੍ਹਦੇ ਸੀ ਦੋਵੇਂ

ਪਟਿਆਲਾ (ਕੰਵਲਜੀਤ ਕੰਬੋਜ) : ਪਟਿਆਲਾ ਦੀ ਪਸਿਆਣਾ ਭਾਖੜਾ ਨਹਿਰ ਵਿਚੋਂ ਇਕ ਮੁੰਡੇ ਕੁੜੀ ਨੇ ਛਾਲ ਮਾਰ ਦਿੱਤੀ। ਕੁੜੀ ਦੀ ਮ੍ਰਿਤਕ ਦੇਹ ਨਹਿਰ ’ਚੋਂ ਬਾਹਰ ਕੱਢ ਲਈ ਗਈ ਹੈ ਜਿਸ ਪਹਿਚਾਣ ਸਰਬਜੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਲੜਕੀ ਆਪਣੇ ਸਾਥੀ ਦੀਵਨੂਰ ਸਿੰਘ ਨਾਲ ਉਸਦੀ ਸਕੂਟਰੀ ’ਤੇ ਬੈਠ ਕੇ ਭਾਖੜਾ ਨਹਿਰ ’ਤੇ ਪਹੁੰਚੀ ਸੀ, ਜਿੱਥੇ ਇਸ ਨੇ ਆਪਣਾ ਫੋਨ ਅਤੇ ਉਸ ਮੁੰਡੇ ਦਾ ਫੋਨ ਸਕੂਟਰੀ ਦੀ ਡਿੱਗੀ ਵਿਚ ਰੱਖ ਦਿੱਤਾ ਅਤੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਮੁੰਡੇ ਨੇ ਕੁੜੀ ਨੂੰ ਬਚਾਉਣਲਈ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਹ ਵੀ ਡੁੱਬ ਗਿਆ। ਫਿਲਹਾਲ ਕੁੜੀ ਦੀ ਲਾਸ਼ ਗੋਤਾਖੋਰਾਂ ਨੇ ਬਾਹਰ ਕੱਢ ਲਈ ਹੈ। ਦੋਵਾਂ ਦੀ ਉਮਰ 20 ਤੋਂ 24 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੋਗਾਮੇੜੀ ਕਤਲ ਕਾਂਡ ’ਚ ਐਕਸ਼ਨ ’ਚ ਪੁਲਸ, ਲਾਰੈਂਸ ਦਾ ਸੱਜਾ ਹੱਥ ਸੰਪਤ ਨਹਿਰਾ ਰਡਾਰ ’ਤੇ

ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਪਰਿਵਾਰ ਪਟਿਆਲਾ ਦੇ ਤੋਪਖਾਨਾ ਮੋੜ ਦਾ ਰਹਿਣ ਵਾਲਾ ਹੈ। ਮੁੰਡਾ ਬੀ. ਸੀ. ਏ. ਦੀ ਪੜ੍ਹਾਈ ਅਸ਼ੋਕਾ ਇੰਸਟੀਟਿਊਟ ਪਸਿਆਣਾ ਰੋਡ ਤੋਂ ਕਰ ਰਿਹਾ ਸੀ ਅਤੇ ਕੁੜੀ ਵੀ ਉਸਦੇ ਨਾਲ ਪੜ੍ਹਦੀ ਸੀ। ਅੱਜ ਦਿਵਨੂਰ ਘਰ ਤੋਂ ਕਹਿ ਕੇ ਨਿਕਲਿਆ ਸੀ ਕਿ ਉਹ ਰੋਲ ਨੰਬਰ ਲੈਣ ਲਈ ਜਾ ਰਿਹਾ ਹੈ ਪਰ ਇੰਨੇ ਵਿਚ ਹੀ ਇਹ ਘਟਨਾ ਵਾਪਰ ਗਈ। ਫਿਲਹਾਲ ਗੋਤਾਖੋਰਾਂ ਵਲੋਂ ਮੁੰਡੇ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ ਜਦਕਿ ਕੁੜੀ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਤਾਜ਼ਾ ਜਾਣਕਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News