65 ਸਾਲ ਟੱਪ ਚੁੱਕੇ ਫਿਰੋਜ਼ਪੁਰੀਆਂ ਨੇ ਐਥਲੈਟਿਕ ਮੀਟ 'ਚ ਮਾਰੀਆਂ ਮੱਲਾਂ, ਸ਼ਹਿਰ ਵਾਸੀਆਂ ਵੱਲੋਂ ਸ਼ਾਨਦਾਰ ਸੁਆਗਤ
Tuesday, Mar 02, 2021 - 01:23 PM (IST)
ਫਿਰੋਜ਼ਪੁਰ (ਭੁੱਲਰ): ਜਲੰਧਰ ਵਿਖੇ ਬੀਤੇ ਕੱਲ ਸੰਪਨ ਹੋਈ ਤੀਸਰੀ ਸਟੇਟ ਮਾਸਟਰਜ਼ ਐਥਲੈਟਿਕ ਮੀਟ ਵਿਚ 65 ਤੋਂ 70 ਸਾਲ ਅਤੇ ਉਪਰਲੇ ਉਮਰ ਵਰਗ ’ਚ 7 ਤਮਗੇ ਜਿੱਤ ਕੇ ਫਿਰੋਜ਼ਪੁਰ ਦੇ ਵੈਟਰਨ ਖਿਡਾਰੀਆਂ ਨੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇਸ ਜਿੱਤ ਤੋਂ ਬਾਅਦ ਫਿਰੋਜ਼ਪੁਰ ਪਹੁੰਚੇ ਇਨ੍ਹਾਂ ਖਿਡਾਰੀਆਂ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਜਿਸ ਦੌਰਾਨ ਗੱਲਬਾਤ ਕਰਦਿਆਂ ਗੁਰਦਿਆਲ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ ਹੈਮਰ ਥਰੋ ਅਤੇ ਜੈਵਲਿਨ ਥਰੋ ’ਚ ਰਾਜ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ ਸੰਗਰੂਰ ਦੇ 24 ਸਾਲਾ ਗੁਰਸਿਮਰਤ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਉਨ੍ਹਾਂ ਨੇ ਜੈਵਲਿਨ ਥਰੋ ’ਚ ਦੂਸਰਾ ਅਤੇ ਹੈਮਰ ਥਰੋ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ। ਤਿੰਨ ਤਮਗੇ ਜਿੱਤ ਕੇ ਵਿਲੱਖਣ ਜੌਹਰ ਦਿਖਾਉਂਦਿਆਂ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਹੈਮਰ ਥਰੋ ’ਚ ਦੂਸਰਾ ਸਥਾਨ, ਜੈਵਲਿਨ ’ਚ ਦੂਸਰਾ ਅਤੇ 100 ਮੀਟਰ ਦੌੜ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰਿਆਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਲੜ ਛੱਡ ਕੇ ਖੇਡਾਂ ਨਾਲ ਜੁੜਨ।
ਇਹ ਵੀ ਪੜ੍ਹੋ ਵਲਟੋਹਾ: ਦੋ ਭੈਣਾਂ ਦੇ ਇਕਲੌਤਾ ਭਰਾ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਪਰਿਵਾਰ, ਰਾਜ ਅਤੇ ਦੇਸ਼ ਦੀ ਖੁਸ਼ਹਾਲੀ ’ਚ ਉਹ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਸਾਧਨਾਂ ਦੀ ਕੋਈ ਘਾਟ ਨਹੀਂ ਹੈ, ਹਿੰਮਤ ਕਰਨ ਦੀ ਲੋੜ ਹੈ ਤੇ ਆਪਣੀ ਪ੍ਰਤਿਭਾ ਦੀ ਕਿਸੇ ਮੰਚ ’ਤੇ ਪੇਸ਼ ਕਾਰੀ ਜ਼ਰੂਰ ਦੇਣੀ ਬਣਦੀ ਹੈ। ਇਸ ਨਾਲ ਜਿਥੇ ਨਵੇਂ ਰਾਹ ਖੁੱਲ੍ਹਣਗੇ, ਉੱਥੇ ਅਸੀਂ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਹਾਂ ਅਤੇ ਆਪ ਵੀ ਵੱਡੀਆਂ ਪ੍ਰਾਪਤੀਆਂ ਵੱਲ ਵਧ ਸਕਦੇ ਹਾਂ।
ਇਹ ਵੀ ਪੜ੍ਹੋ ਜਲੰਧਰ ਤੋਂ ਵੱਡੀ ਖ਼ਬਰ: ਮਕਸੂਦਾਂ ਕੋਲ ਪੈਂਦੇ ਗ੍ਰੇਟਰ ਕੈਲਾਸ਼ ’ਚ ਦਿਨ-ਦਿਹਾੜੇ ਦੋਹਰਾ ਕਤਲ