ਔਰਤ ਦੇ ਹੱਥੋਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਭੱਜਿਆ ਨੌਜਵਾਨ

Sunday, Aug 05, 2018 - 06:38 AM (IST)

ਔਰਤ ਦੇ ਹੱਥੋਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਭੱਜਿਆ ਨੌਜਵਾਨ

ਜਲੰਧਰ, (ਵਰੁਣ)— ਨਿਊ ਮਾਡਲ ਹਾਊਸ ਵਿਚ ਸ਼ਾਮ ਦੇ ਸਮੇਂ ਇਕ ਲੁਟੇਰਾ ਇਕ ਕਲਰਕ ਦੇ ਘਰ ’ਚ ਦਾਖਲ ਹੋ ਕੇ ਉਸ ਦੀ  ਪਤਨੀ ਦੇ ਹੱਥ ਵਿਚੋਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਭੱਜ ਗਿਆ। ਮੁਲਜ਼ਮ ਐਕਟਿਵਾ ’ਤੇ  ਆਇਆ ਸੀ, ਜਦਕਿ ਕਲਰਕ ਦਾ ਨਾਂ ਲੈ ਕੇ ਉਹ ਘਰ ਵਿਚ ਦਾਖਲ  ਹੋਇਆ ਸੀ। ਥਾਣਾ ਭਾਰਗੋ  ਕੈਂਪ ਦੀ ਪੁਲਸ ਨੇ ਅਣਪਛਾਤੇ ਵਿਅਕਤੀ ’ਤੇ ਕੇਸ ਦਰਜ ਕਰ ਕੇ ਆਲੇ-ਦੁਆਲੇ ਲੱਗੇ ਸੀ. ਸੀ.  ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਚ. ਆਰ. ਇੰਟਰਪ੍ਰਾਈਜ਼ਜ਼ ਨਾਂ  ਦੀ ਫੈਕਟਰੀ ਵਿਚ ਕਲਰਕ ਵਜੋਂ ਕੰਮ ਕਰਦੇ ਵਿਨੋਦ ਤਲਵਾੜ ਦੀ ਪਤਨੀ ਆਸ਼ਾ ਬੀਤੀ ਸ਼ਾਮ ਘਰ ਵਿਚ ਇਕੱਲੀ  ਸੀ। ਸ਼ਾਮ ਸਮੇਂ ਇਕ ਨੌਜਵਾਨ ਐਕਟਿਵਾ ’ਤੇ ਆਇਆ ਤੇ ਡੋਰ ਬੈੱਲ ਵਜਾਈ। ਆਸ਼ਾ ਜਦੋਂ ਬਾਹਰ  ਆਈ ਤਾਂ ਐਕਟਿਵਾ ਕੋਲ ਖੜ੍ਹੇ ਨੌਜਵਾਨ ਨੇ ਕਿਹਾ ਕਿ ਵਿਨੋਦ ਤਲਵਾੜ ਨੇ ਉਸ ਨੂੰ ਭੇਜਿਆ ਹੈ ਤੇ ਘਰ ’ਚ ਇੰਤਜ਼ਾਰ ਕਰਨ ਨੂੰ ਕਿਹਾ ਹੈ ਅਤੇ ਉਹ ਖੁਦ ਵੀ ਆ ਰਹੇ ਹਨ। ਜਿਵੇਂ ਹੀ ਆਸ਼ਾ  ਨੌਜਵਾਨ ਨੂੰ ਅੰਦਰ ਲੈ ਕੇ ਜਾਣ ਲੱਗੀ ਤਾਂ ਨੌਜਵਾਨ ਨੇ  ਇਕਦਮ ਆਸ਼ਾ ਦੇ ਹੱਥੋਂ ਸੋਨੇ  ਦੀਆਂ ਚੂੜੀਆਂ ਉਤਾਰ ਲਈਆਂ ਤੇ ਐਕਟਿਵਾ ’ਤੇ ਫਰਾਰ ਹੋ ਗਿਆ। 
ਸੂਚਨਾ ਮਿਲਦਿਅਾਂ ਹੀ ਭਾਰਗੋ  ਕੈਂਪ ਦੀ ਪੁਲਸ ਨੇ  ਮੌਕੇ ’ਤੇ ਹੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਦਾ  ਕਹਿਣਾ ਹੈ ਕਿ ਘਰ ਦੇ ਆਲੇ-ਦੁਆਲੇ ਕੈਮਰੇ ਲੱਗੇ ਹਨ, ਜਿਨ੍ਹਾਂ ਦੀ ਵੀਡੀਓ ਖੰਗਾਲੀ ਜਾ ਰਹੀ  ਹੈ। ਨੌਜਵਾਨ ਨੇ ਆਪਣਾ ਚਿਹਰਾ ਨਹੀਂ ਢਕਿਆ ਹੋਇਆ ਸੀ, ਜਿਸ ਤੋਂ ਉਮੀਦ ਹੈ ਕਿ ਜਲਦੀ ਹੀ  ਨੌਜਵਾਨ ਦੇ ਬਾਰੇ ਸੁਰਾਗ ਲੱਗ ਜਾਵੇਗਾ।
 


Related News