ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਪਿੰਡ ਜੰਡਵਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

Tuesday, Jan 04, 2022 - 05:18 PM (IST)

ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਪਿੰਡ ਜੰਡਵਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਗੁਰੂਹਰਸਹਾਏ (ਮਨਜੀਤ) : ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਜੰਡਵਾਲਾ ਤੋਂ ਮਲੇਸ਼ੀਆ ’ਚ ਕੰਮ ਕਰਨ ਗਏ ਨੌਜਵਾਨ ਵਿਸ਼ਵਦੀਪ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਵਿਸ਼ਵਦੀਪ ਸਿੰਘ ਕੰਮ ਦੇ ਲਈ ਪਿੰਡ ਤੋਂ ਮਲੇਸ਼ੀਆ ਗਿਆ ਹੋਇਆ ਸੀ ਜਿਸ ਦੀ ਮੌਤ ਦਾ ਸਮਾਚਾਰ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ। ਦੱਸ ਦਈਏ ਕਿ ਵਿਸ਼ਵਦੀਪ ਸਿੰਘ ਘਰ ਦਾ ਚਿਰਾਗ ਸੀ ਅਤੇ ਪਿੰਡ ਦੇ ਨੌਜਵਾਨ ਦੀ ਇਸ ਹਾਲਾਤ ’ਚ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਆਏ ਸਿੱਧੂ ਮੂਸੇਵਾਲਾ ਨੇ ਵਿਖਾਏ ਬਾਗੀ ਤੇਵਰ, ਦਿੱਤੀ ਇਹ ਚਿਤਾਵਨੀ!

ਮਿਲੀ ਜਾਣਕਾਰੀ ਅਨੁਸਾਰ ਵਿਸ਼ਵਦੀਪ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਘਰ ’ਚ ਵੱਡਾ ਸੀ। ਉਸ ਦੇ ਪਿਛੇ ਇਕ ਭਰਾ, ਮਾਤਾ-ਪਿਤਾ ਅਤੇ ਦਾਦੀ-ਦਾਦਾ ਹਨ, ਜੋ ਕਿ ਪਿੰਡ ’ਚ ਖੇਤੀ ਹੀ ਕਰਦੇ ਹਨ। ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਦੀ ਤਲਾਸ਼ ’ਚ ਮਲੇਸ਼ੀਆ ’ਚ ਕੰਮਕਾਰ ਲਈ ਗਏ ਵਿਸ਼ਵਦੀਪ ਸਿੰਘ ਦੀ ਇਸ ਤਰ੍ਹਾਂ ਮੌਤ ਹੋ ਜਾਣਾ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਿਨ ਚੜ੍ਹਦੇ ਹੀ ਲੁਟੇਰਿਆਂ ਨੇ ਨਿੱਜੀ ਕੰਪਨੀ ਤੋਂ ਲੱਖਾਂ ਰੁਪਏ ਲੁੱਟੇ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News