ਦੁਖਦ ਘਟਨਾ, ਜਵਾਨੀ ਦੀ ਬਰੂਹੇ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਹਾਲੋ-ਬੇਹਾਲ ਹੋਇਆ ਪਰਿਵਾਰ
Tuesday, Apr 06, 2021 - 05:20 PM (IST)
![ਦੁਖਦ ਘਟਨਾ, ਜਵਾਨੀ ਦੀ ਬਰੂਹੇ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਹਾਲੋ-ਬੇਹਾਲ ਹੋਇਆ ਪਰਿਵਾਰ](https://static.jagbani.com/multimedia/2021_4image_12_27_355239012dd.jpg)
ਮਾਨਸਾ (ਸੰਦੀਪ ਮਿੱਤਲ)- ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੇ 25 ਸਾਲਾ ਨੌਜਵਾਨ ਕਿਸਾਨ ਮਲਕੀਤ ਸਿੰਘ ਉਰਫ ਸੁੱਖੀ ਪੁੱਤਰ ਦਰਸ਼ਨ ਸਿੰਘ ਨੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਣ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਕੁੱਝ ਆਪਣੀ ਜ਼ਮੀਨ ਅਤੇ ਥੋੜ੍ਹੀ ਬਹੁਤੀ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ, ਪਿਛਲੇ ਸਮੇਂ ਗੜਿਆਂ ਕਾਰਣ ਫਸਲ ਬਰਬਾਦ ਹੋਣ ’ਤੇ ਘਾਟਾ ਪੈ ਗਿਆ। 8-10 ਸਾਲ ਪਹਿਲਾਂ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਦਾ ਇਕ ਐਕਸੀਡੈਂਟ ਕਾਰਣ ਦਿਹਾਂਤ ਹੋ ਗਿਆ ਸੀ, ਜਿਸ ਨੇ ਛੋਟੀ ਉਮਰੇ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਦੇ ਹੱਥ-ਪੈਰ ਬੰਨ੍ਹ 5 ਦਿਨ ਬਣਾਇਆ ਹਵਸ ਦਾ ਸ਼ਿਕਾਰ
ਪਿਤਾ ਦੇ ਮਰਨ ਉਪਰੰਤ ਵੱਡਾ ਭਰਾ ਮਨਪ੍ਰੀਤ ਸਿੰਘ ਦਿਮਾਗੀ ਪ੍ਰੇਸ਼ਾਨ ਰਹਿਣ ਅਤੇ ਮਾਤਾ ਦੇ ਵਿਧਵਾ ਹੋ ਜਾਣ, ਇਸ ਤੋਂ ਇਲਾਵਾ ਘਰ ’ਚ ਹੋਰ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਣ ਬੈਂਕ ਆਦਿ ਦਾ ਕਰਜ਼ਾ ਸਿਰ ਚੜ੍ਹਨ ਕਰ ਕੇ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਮੌਤ ਨੂੰ ਗਲੇ ਲਾ ਲਿਆ। ਪੁਲਸ ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ। ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ, ਪੰਚਾਇਤ ਮੈਂਬਰ ਜਗਪਾਲ ਸਿੰਘ ਆਦਿ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਤੰਗੀ ਕਾਰਣ ਮਰਨ ਵਾਲੇ ਦੇ ਬਾਕੀ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?