ਬਠਿੰਡਾ : ਤਿੰਨ ਨੌਜਵਾਨਾਂ ਨੇ ਕੀਤੀ ਖੁਦਕੁਸ਼ੀ
Saturday, Feb 17, 2018 - 07:28 PM (IST)

ਬਠਿੰਡਾ (ਪਰਮਿੰਦਰ) : ਬਠਿੰਡਾ ਵਿਚ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ 'ਤੇ 3 ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨਾਂ ਜਸਵੀਰ ਸਿੰਘ (28) ਵਾਸੀ ਲੰਬੀ ਅਤੇ ਗਗਨਦੀਪ ਸਿੰਘ ਨੇ ਟ੍ਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਤੀਸਰੇ ਨੌਜਵਾਨ ਸਵਰਨਜੀਤ ਸਿੰਘ 22 ਵਾਸੀ ਬਠਿੰਡਾ ਨੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲਸ ਵਲੋਂ ਉਕਤ ਮਾਮਲਿਆਂ ਵਿਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ।