ਕਹਿਰ ਓ ਰੱਬਾ! ਪਿਓ ਨੂੰ ਲੈਣ ਆਈ ਮੌਤ ਪੁੱਤ ਨੂੰ ਵੀ ਲੈ ਗਈ ਨਾਲ, ਇਕੱਠੀਆਂ ਉਠੀਆਂ ਅਰਥੀਆਂ

Thursday, Mar 13, 2025 - 01:55 PM (IST)

ਕਹਿਰ ਓ ਰੱਬਾ! ਪਿਓ ਨੂੰ ਲੈਣ ਆਈ ਮੌਤ ਪੁੱਤ ਨੂੰ ਵੀ ਲੈ ਗਈ ਨਾਲ, ਇਕੱਠੀਆਂ ਉਠੀਆਂ ਅਰਥੀਆਂ

ਲਹਿਰਾਗਾਗਾ (ਗਰਗ) : ਇੱਥੋਂ ਨੇੜਲੇ ਪਿੰਡ ਚੂੜਲ ਕਲਾਂ ਵਿਖੇ ਬੀਤੇ ਦਿਨੀਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਬਜ਼ੁਰਗ ਨੂੰ ਆਈ ਮੌਤ ਉਸਦੇ ਪੁੱਤਰ ਨੂੰ ਵੀ ਨਾਲ ਲੈ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਇਲਾਕੇ ਵਿਚ ਤਰਥੱਲੀ ਮੱਚ ਗਈ ਹੈ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਪਿਤਾ ਅਤੇ ਪੁੱਤਰ ਦਾ ਇਕੋ ਸਮੇਂ ਸਸਕਾਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਭਰਾ ਜਸਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪਿਤਾ ਸੁਖਦੇਵ ਸਿੰਘ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਸੀ। ਜਿਸ ਦੇ ਚੱਲਦਿਆਂ ਉਸਦੀ ਮੌਤ ਹੋ ਗਈ ਹੈ। ਇਸ ਨੂੰ ਲੈਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਲੋਕਾਂ ਦਾ ਉਸਦੇ ਘਰ ਆਉਣਾ ਸ਼ੁਰੂ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਵੱਡੇ ਝਟਕੇ ਦੀ ਤਿਆਰੀ

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਲੋਕਾਂ ਦੇ ਬੈਠਣ ਲਈ ਮੇਰਾ ਭਰਾ ਮੇਜਰ ਸਿੰਘ ਲੋਕਾਂ ਦੇ ਬੈਠਣ ਲਈ ਥਾਂ ਕਰ ਰਿਹਾ ਸੀ। ਅਚਾਨਕ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ। ਜਿਸ ਕਰਕੇ ਉਸਦੀ ਵੀ ਮੌਤ ਹੋ ਗਈ । ਇਸ ਮਨਹੂਸ ਘਟਨਾ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਿਚ ਹਾਹਾਕਾਰ ਮੱਚ ਗਈ। ਦੱਸਣਯੋਗ ਗੱਲ ਇਹ ਹੈ ਕਿ ਇਹ ਪਰਿਵਾਰ ਛੋਟੀ ਕਿਸਾਨੀ ਨਾਲ ਸਬੰਧਤ ਸੀ, ਮੇਜਰ ਸਿੰਘ ਪੀਆਰਟੀਸੀ ਵਿਚ ਬਤੌਰ ਡਰਾਇਵਰ ਡਿਊਟੀ ਨਿਭਾਅ ਰਿਹਾ ਸੀ। ਪੁਲਸ ਵੱਲੋਂ ਮ੍ਰਿਤਕ ਮੇਜਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਪਰਿਵਾਰ ਨੂੰ ਸੌਂਪ ਦਿੱਤੀ ਹੈ। ਜਿਸ ਦਾ ਸਕੇ ਸਬੰਧੀ ਅਤੇ ਰਿਸ਼ਤੇਦਾਰਾਂ ਵੱਲੋਂ ਪਿਓ-ਪੁੱਤ ਦਾ ਇਕੱਠਾ ਸਸਕਾਰ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਬਨਣ ਜਾ ਰਿਹੈ ਇਹ ਸਖ਼ਤ ਨਿਯਮ, ਕੈਬਨਿਟ ਮੀਟਿੰਗ 'ਚ ਹੋ ਸਕਦੈ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News