ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਤੜਫਣ ਲੱਗਾ ਨੌਜਵਾਨ, ਵਹਿੰਦਿਆਂ-ਵਹਿੰਦਿਆਂ ਹੋ ਗਈ ਮੌਤ!

10/02/2023 11:06:31 AM

ਡੇਰਾਬੱਸੀ (ਅਨਿਲ) : ਡੇਰਾਬੱਸੀ ਇਲਾਕੇ ’ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਉਸ ਦੀ ਪਛਾਣ ਮੁਨੀਸ਼ 25 ਪੁੱਤਰ ਕਾਲਾ ਵਾਸੀ ਪਰਾਗਪੁਰ ਵਜੋਂ ਹੋਈ ਹੈ, ਜੋ ਕਿ ਕਾਰ ਚਲਾਉਂਦਾ ਸੀ। ਹਾਲ ਹੀ ਵਿਚ ਉਹ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਬਾਅਦ ਵਿਚ ਨਸ਼ੇ ਦੇ ਟੀਕੇ ਲਾਉਣ ਲੱਗ ਪਿਆ। ਸ਼ਨੀਵਾਰ ਸ਼ਾਮ ਨੂੰ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਗਈ। ਜਾਣਕਾਰੀ ਅਨੁਸਾਰ ਮੁਨੀਸ਼ ਇਕ ਫੈਕਟਰੀ ਵਿਚ ਕਾਰ ਚਾਲਕ ਸੀ। ਮਨੀਸ਼ ਅਜੇ ਕੁਆਰਾ ਸੀ ਅਤੇ ਉਸਦਾ ਇਕ ਛੋਟਾ ਭਰਾ ਹੈ। ਤਿੰਨ ਮਹੀਨੇ ਪਹਿਲਾਂ ਮੁਨੀਸ਼ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫੀ ਹੱਦ ਤਕ ਠੀਕ ਹੋ ਗਿਆ ਸੀ। ਲੋਕਾਂ ਮੁਤਾਬਕ ਸ਼ਹਿਰ ’ਚ ਨਸ਼ਾ ਵਿਕਣ ਕਾਰਨ ਮੁਨੀਸ਼ ਨੇ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਸ਼ਾਮ ਨੂੰ ਟੀਕਾ ਲਵਾਉਣ ਤੋਂ ਬਾਅਦ ਉਸ ਨੇ ਘਰ ’ਚ ਤੜਫਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਤਕ ਉਸ ਦੇ ਪਰਿਵਾਰ ਵਾਲੇ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਆਏ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਗੋਲਡੀ ਬਰਾੜ ਨੂੰ ਲੈ ਕੇ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਇਸ ਦੇਸ਼ ’ਚ ਲੁਕੇ ਹੋਣ ਦੀ ਗੱਲ ਆਈ ਸਾਹਮਣੇ

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਮੌਤ ਦਾ ਕਾਰਨ ਬੀਮਾਰੀ ਦੱਸਿਆ ਹੈ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ। ਪਿੰਡ ਪਰਾਗਪੁਰ ਦੇ ਵਸਨੀਕਾਂ ਨੇ ਕਿਹਾ ਕਿ ਨਸ਼ਾ ਹਰ ਘਰ ਵਿਚ ਫੈਲ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਟਰਾਂਸਪੋਰਟ ਅਥਾਰਿਟੀ ਦਾ ਵੱਡਾ ਫ਼ੈਸਲਾ, ਸਕੂਲ ਬੱਸਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News