ਮੁਕਤਸਰ ਦੇ ਨੌਜਵਾਨ ''ਤੇ ਨਿਊਜ਼ੀਲੈਂਡ ''ਚ ਜਾਨਲੇਵਾ ਹਮਲਾ, ਮੌਤ ਦੇ ਮੂੰਹ ''ਚੋਂ ਆਇਆ ਵਾਪਸ (ਤਸਵੀਰਾਂ)

Monday, Aug 21, 2017 - 01:55 PM (IST)

ਮੁਕਤਸਰ ਦੇ ਨੌਜਵਾਨ ''ਤੇ ਨਿਊਜ਼ੀਲੈਂਡ ''ਚ ਜਾਨਲੇਵਾ ਹਮਲਾ, ਮੌਤ ਦੇ ਮੂੰਹ ''ਚੋਂ ਆਇਆ ਵਾਪਸ (ਤਸਵੀਰਾਂ)

ਸ੍ਰੀ ਮੁਕਤਸਰ ਸਾਹਿਬ\ਨਿਊਜ਼ੀਲੈਂਡ (ਤਰਸੇਮ ਢੁੱਡੀ) : ਵਿਦੇਸ਼ ਦੀ ਧਰਤੀ 'ਤੇ ਇਕ ਵਾਰ ਫਿਰ ਪੰਜਾਬੀ ਨੌਜਵਾਨ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਬੀਤੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਟਾਕਨੀਨੀ ਵਿਖੇ 26 ਸਾਲਾ ਨੌਜਵਾਨ ਸਤਪਾਲ ਸਿੰਘ ਖੂਨ ਨਾਲ ਲਥਪਥ ਬੇਹੋਸ਼ੀ ਦੀ ਹਾਲਤ 'ਚ ਪੁਲਸ ਨੂੰ ਮਿਲਿਆ। ਉਸ ਨੂੰ ਬੇਸਬਾਲ ਬੈਟ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਇਸ ਦੇ ਚੱਲਦੇ ਉਹ ਕੋਮਾ 'ਚ ਚਲਾ ਗਿਆ। ਹੁਣ ਉਸ ਨੂੰ ਹੋਸ਼ ਤਾਂ ਗਿਆ ਹੈ ਪਰ ਉਸ ਦੀ ਯਾਦਦਾਸ਼ਤ ਪੂਰੀ ਤਰ੍ਹਾਂ ਵਾਪਸ ਨਹੀਂ ਆਈ।
ਸਤਪਾਲ ਪੰਜਾਬ ਦੇ ਮੁਕਤਸਰ ਨਾਲ ਸੰਬੰਧਤ ਹੈ।  ਸਤਪਾਲ ਦੇ ਪਿਤਾ ਅਜਮੇਰ ਸਿੰਘ ਮਲੋਟ 'ਚ ਪੰਜਾਬ ਪੁਲਸ 'ਚ ਬਤੌਰ ਏ. ਐੱਸ. ਆਈ. ਤਾਇਨਾਤ ਹਨ। ਪਰਿਵਾਰ ਦੂਰ ਵਿਦੇਸ਼ 'ਚ ਬੈਠੇ ਆਪਣੇ ਪੁੱਤਰ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਦੂਜੇ ਪਾਸੇ ਨਿਊਜ਼ੀਲੈਂਡ 'ਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ ਲਗਾਤਾਰ ਪੀੜਤ ਪਰਿਵਾਰ ਨਾਲ ਸੰਪਰਕ 'ਚ ਹਨ।
ਵਿਦੇਸ਼ਾਂ ਵਿਚ ਆਏ ਦਿਨ ਕੋਈ ਨਾ ਕੋਈ ਪੰਜਾਬੀ ਇਸ ਤਰ੍ਹਾਂ ਦੇ ਹਮਲੇ ਦਾ ਸ਼ਿਕਾਰ ਹੁੰਦਾ ਹੈ। ਇਸ ਘਟਨਾ ਨੇ ਇਕ ਵਾਰ ਫਿਰ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸੁਰੱਖਿਆ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।


Related News