ਸਰਹੱਦ ਪਾਰ: ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਵਾਲੇ ਨੌਜਵਾਨ ਦਾ ਅੱਤਵਾਦੀਆਂ ਨੇ ਕੀਤਾ ਸਿਰ ਕਲਮ

Thursday, Jan 19, 2023 - 08:39 PM (IST)

ਸਰਹੱਦ ਪਾਰ: ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਵਾਲੇ ਨੌਜਵਾਨ ਦਾ ਅੱਤਵਾਦੀਆਂ ਨੇ ਕੀਤਾ ਸਿਰ ਕਲਮ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਲੱਕੀ ਮਾਰਵਤ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ’ਚੋਂ ਇਕ 19 ਸਾਲਾ ਨੌਜਵਾਨ ਦਾ ਅੱਤਵਾਦੀਆਂ ਨੇ ਸਿਰ ਕਲਮ ਕਰਕੇ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਪਿੰਡ ਬਰਗਾੜੀ ਕੋਲ ਖੇਤਾਂ ’ਚ ਇਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ, ਜਿਸ ਦੀ ਪਛਾਣ ਹਰੀਦੁੱਲਾ ਵਜੋਂ ਹੋਈ।

ਇਹ ਵੀ ਪੜ੍ਹੋ : CM ਦੇ ਐਲਾਨ ਦੇ ਬਾਵਜੂਦ ਸ਼ਰਾਬ ਫੈਕਟਰੀ ਮੂਹਰੇ ਧਰਨਾ ਰਹੇਗਾ ਜਾਰੀ, ਸਾਂਝੇ ਮੋਰਚੇ ਨੇ ਰੱਖੀ ਇਹ ਮੰਗ

ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਚਾਚਾ ਮੁਰਾਦ ਖਾਨ ਅਨੁਸਾਰ ਹਰੀਦੁੱਲਾ ਨੂੰ ਇਕ-ਦੋ ਦਿਨਾਂ ਤੋਂ ਅੱਤਵਾਦੀਆਂ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਕੰਮ ਬੰਦ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਹਰੀਦੁੱਲਾ ਨੇ ਫੌਜ ਦੇ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਸੀ। ਬੀਤੇ ਦਿਨ ਅੱਤਵਾਦੀ ਹਰੀਦੁੱਲਾ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਨਾਲ ਲੈ ਗਏ ਸਨ ਤੇ ਅੱਜ ਉਸ ਦੀ ਸਿਰ ਕੱਟੀ ਲਾਸ਼ ਮਿਲੀ।

ਇਹ ਵੀ ਪੜ੍ਹੋ : ਜੀਜੇ ਨੇ ਕੀਤਾ ਸੀ ਸਾਲ਼ੇ ਦਾ ਕਤਲ, ਪੁਲਸ ਨੇ 72 ਘੰਟਿਆਂ ‘ਚ ਸੁਲਝਾਈ ਕਤਲ ਕੇਸ ਦੀ ਗੁੱਥੀ, ਕਾਤਲ ਗ੍ਰਿਫ਼ਤਾਰ

ਨੌਜਵਾਨ ਦੀ ਲਾਸ਼ ਕੋਲ ਇਕ ਖੰਜਰ ਅਤੇ ਅੱਤਵਾਦੀ ਸੰਗਠਨ ਇਤੇਹਾਦਲੁ ਮੁਜ਼ਾਹੀਦੀਨ-ਏ-ਖੁਰਾਸਾਨ ਦਾ ਪਸ਼ਤੋ ਭਾਸ਼ਾ ’ਚ ਪੱਤਰ ਮਿਲਿਆ ਹੈ, ਜਿਸ ਵਿੱਚ ਨੌਜਵਾਨ ਦੀ ਹੱਤਿਆ ਉਸ ਦੇ ਪਾਕਿਸਤਾਨੀ ਫੌਜ ਲਈ ਅੱਤਵਾਦੀਆਂ ਦੇ ਖ਼ਿਲਾਫ਼ ਜਾਸੂਸੀ ਕਰਨ ਦੀ ਸਜ਼ਾ ਦੱਸਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News