ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਪਿਆ ਕਰੰਟ, ਹੋਈ ਮੌਤ

Thursday, Aug 08, 2024 - 06:07 PM (IST)

ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਪਿਆ ਕਰੰਟ, ਹੋਈ ਮੌਤ

ਝਬਾਲ (ਨਰਿੰਦਰ)-ਪਿੰਡ ਬੁਰਜ 195 ਵਿਖੇ ਪਸ਼ੂਆਂ ਵਾਲੇ ਬਰਾਂਡੇ ਵਿਚ ਪੱਖਾਂ ਲਗਾਉਣ ਲੱਗੇ ਨੌਜਵਾਨ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (18) ਪੁੱਤਰ ਕੁਲਵੰਤ ਸਿੰਘ ਵਾਸੀ ਬੁਰਜ 195 ਡੰਗਰ ਵਾਲੇ ਬਰਾਂਡੇ ਵਿਚ ਪੱਖਾ ਲਗਾ ਰਿਹਾ ਸੀ। ਪੱਖੇ ਵਿਚ ਅਚਾਨਕ ਕਰੰਟ ਆਉਣ ਕਰਕੇ ਉਸ ਨੂੰ ਝੱਟਕਾ ਲੱਗਾ, ਜਿਸ ਕਰਕੇ ਉਹ ਜ਼ਮੀਨ ’ਤੇ ਡਿੱਗ ਪਿਆ। ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ

ਮ੍ਰਿਤਕ ‘ਆਪ’ ਆਗੂ ਚਾਨਣ ਸਿੰਘ ਦਾ ਛੋਟਾ ਭਰਾ ਸੀ, ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਵਿਧਾਇਕ ਸਰਵਨ ਸਿੰਘ ਧੁੰਨ,ਪੀ. ਏ ਹਰਜਿੰਦਰ ਸਿੰਘ, ਗੁਰਪਿੰਦਰ ਸਿੰਘ ਨਾਥੂ, ਬਾਬਾ ਬਲਜਿੰਦਰ ਸਿੰਘ ਕਾਲਾ, ਇੰਦਰਪਾਲ ਸਿੰਘ, ਸਰਪੰਚ ਅਵਤਾਰ ਸਿੰਘ,ਮੀਤੂ ਬੁਰਜ, ਰਾਕੇਸ਼ ਕੁਮਾਰ ਹੈਪੀ, ਮਨਜਿੰਦਰ ਸਿੰਘ ਭੋਜੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ- ਦੋਸਤ ਨਾਲ ਘਰੋਂ ਗਏ ਨਾਬਾਲਗ ਦੀ ਸ਼ੱਕੀ ਹਾਲਾਤ ’ਚ ਮੌਤ, ਪਿਓ ਨੇ ਜਤਾਇਆ ਕਤਲ ਦਾ ਖ਼ਦਸ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News