ਪਰਿਵਾਰ ਗਿਆ ਸੀ ਵਿਆਹ ''ਤੇ, ਪਿੱਛੋਂ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਪ੍ਰੇਮ ਸਬੰਧਾਂ ਕਾਰਨ ਕੀਤੀ ਖੁਦਕੁਸ਼ੀ

Tuesday, Jan 23, 2024 - 02:19 AM (IST)

ਪਰਿਵਾਰ ਗਿਆ ਸੀ ਵਿਆਹ ''ਤੇ, ਪਿੱਛੋਂ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਪ੍ਰੇਮ ਸਬੰਧਾਂ ਕਾਰਨ ਕੀਤੀ ਖੁਦਕੁਸ਼ੀ

ਲੁਧਿਆਣਾ (ਰਾਮ)- ਚੰਡੀਗੜ੍ਹ ਰੋਡ ਸਥਿਤ ਭਾਮੀਆਂ ਕਲਾਂ ਇਲਾਕੇ ’ਚ ਜੀ.ਆਰ.ਡੀ. ਅਕੈਡਮੀ ਕੋਲ ਰਹਿਣ ਵਾਲੇ ਨੌਜਵਾਨ ਨੇ ਦੇਰ ਰਾਤ ਫਾਹਾ ਲੈ ਕੇ ਸੁਸਾਈਡ ਕਰ ਲਿਆ, ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਦੇਰ ਰਾਤ ਪਰਿਵਾਰ ਵਾਲੇ ਵਿਆਹ ਤੋਂ ਪਰਤੇ।

ਪਰਿਵਾਰ ਦੇ ਮੈਂਬਰਾਂ ਨੇ ਘਰ ਦਾ ਦਰਵਾਜ਼ਾ ਕਾਫੀ ਦੇਰ ਤੱਕ ਖੜਕਾਇਆ, ਪਰ ਕਿਸੇ ਨੇ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਉਹ ਗੁਆਂਢੀ ਦੇ ਘਰੋਂ ਕੰਧ ਟੱਪ ਕੇ ਆਪਣੇ ਘਰ ਦਾਖਲ ਹੋਏ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਨੌਜਵਾਨ ਪੱਖੇ ਦੇ ਨਾਲ ਚੁੰਨੀ ਸਹਾਰੇ ਲਟਕ ਰਿਹਾ ਸੀ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੌਰਵ ਕੁਮਾਰ (23) ਵਜੋਂ ਹੋਈ ਹੈ। ਇਸ ਮਾਮਲੇ ’ਚ ਥਾਣਾ ਜਮਾਲਪੁਰ ਦੀ ਪੁਲਸ ਨੇ ਔਰਤ ਅਰਚਨਾ ਪਤਨੀ ਅਨੁਪਮ ਨਿਵਾਸੀ ਹਿਮਾਚਲ ’ਤੇ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ

ਮ੍ਰਿਤਕ ਦੇ ਪਿਤਾ ਨੰਦ ਕਿਸ਼ੋਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ। ਮ੍ਰਿਤਕ ਗੌਰਵ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਪਿਤਾ ਨੰਦਰ ਕਿਸ਼ੋਰ ਮੁਤਾਬਕ ਉਨ੍ਹਾਂ ਦੇ ਬੇਟੇ ਗੌਰਵ ਦੀ ਕਰੀਬ 3 ਸਾਲ ਪਹਿਲਾਂ ਹਿਮਾਚਲ ਦੀ ਵਿਆਹੁਤਾ ਔਰਤ ਦੇ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਔਰਤ ਲੁਧਿਆਣਾ ਆ ਕੇ ਆਪਣੀ ਭੂਆ ਦੇ ਘਰ ਰਹਿਣ ਲੱਗੀ ਅਤੇ ਇਥੇ ਹੀ ਪੜ੍ਹਾਈ ਕਰਨ ਲੱਗੀ। ਇਸ ਦੌਰਾਨ ਦੋਵੇਂ ਇਕ ਦੂਜੇ ਨੂੰ ਮਿਲਣ ਲੱਗੇ। 

ਇਹ ਵੀ ਪੜ੍ਹੋ- ਸਬਜ਼ੀ ਲੈਣ ਗਏ ਨੌਜਵਾਨ ਨੂੰ ਉਡੀਕਦੀ ਰਹਿ ਗਈ ਮਾਂ, ਸੜਕ ਕਿਨਾਰੇ ਖੜ੍ਹੇ ਆਟੋ 'ਚੋਂ ਮਿਲੀ ਲਾਸ਼

ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਿਤਾ ਮੁਤਾਬਕ ਔਰਤ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਸੀ। ਔਰਤ ਅਤੇ ਗੌਰਵ ਦੇ ਪ੍ਰੇਮ ਸਬੰਧ ਬਾਰੇ ਔਰਤ ਦੇ ਭਰਾ ਨੂੰ ਪਤਾ ਸੀ, ਜੋ ਉਨ੍ਹਾਂ ਦੋਵਾਂ ਦੇ ਵਿਆਹ ਲਈ ਤਿਆਰ ਸੀ। ਔਰਤ ਦੀ ਮਾਤਾ ਅਤੇ ਹੋਰ ਕੁਝ ਪਰਿਵਾਰਕ ਮੈਂਬਰ ਔਰਤ ਦਾ ਵਿਆਹ ਵਿਦੇਸ਼ ’ਚ ਰਹਿਣ ਵਾਲੇ ਨੌਜਵਾਨ ਨਾਲ ਕਰਵਾਉਣ ਦਾ ਦਬਾਅ ਬਣਾ ਰਹੇ ਸਨ। ਇਸ ਦੌਰਾਨ ਉਹ ਪਿਛਲੇ ਕਈ ਦਿਨਾਂ ਤੋਂ ਨੌਜਵਾਨ ਨੂੰ ਫੋਨ ਕਰ ਕੇ ਧਮਕੀਆਂ ਦੇ ਰਹੇ ਸਨ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ PM ਮੋਦੀ ਨੇ ਮਜ਼ਦੂਰਾਂ 'ਤੇ ਕੀਤੀ ਫੁੱਲਾਂ ਦੀ ਵਰਖਾ, ਲਗਾਏ 'ਜੈ ਸ਼੍ਰੀ ਰਾਮ' ਦੇ ਨਾਅਰੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News