ਗਰਮੀ ਤੋਂ ਰਾਹਤ ਲੈਣ ਲਈ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ
Thursday, Jun 12, 2025 - 11:51 AM (IST)

ਚੇਤਨਪੁਰਾ (ਨਿਰਵੈਲ)- ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਨਿਰੰਤਰ ਹੋ ਰਿਹਾ ਵਾਧਾ ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹੀਟ ਵੇਵ ਨੇ ਜਿਥੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ,ਉੱਥੇ ਹੀ ਤਪ ਦੀ ਗਰਮੀ ’ਚ ਰਾਹਤ ਲੈਣ ਵਾਸਤੇ ਵਿੱਕੀ ਪੁੱਤਰ ਜੱਗਾ, ਨਡਾਲਾ, ਜ਼ਿਲ੍ਹਾ ਕਪੂਰਥਲਾ, ਹਾਲ ਵਾਸੀ ਅੰਮ੍ਰਿਤਸਰ ਲਾਹੌਰ ਨਹਿਰ ਬਰਾਂਚ ਜਗਦੇਵ ਕਲਾਂ ਨਹਿਰ ’ਚ ਨਹਾਉਣ ਲੱਗਾ ਡੁੱਬਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !
ਇਸ ਸਬੰਧੀ ਵਿੱਕੀ ਦੇ ਪਿਤਾ ਜੱਗਾ ਨੇ ਦੱਸਿਆ ਕਿ ਜੋ ਬੀਤੇ ਕੱਲ ਸ਼ਾਮ ਨੂੰ ਵਿੱਕੀ ਆਪਣਾ ਮੋਟਰਸਾਈਕਲ ਨਹਿਰ ਦੇ ਬਾਹਰ ਖੜ੍ਹਾ ਕਰ ਕੇ ਨਹਿਰ ’ਚ ਨਹਾਉਣ ਲਈ ਉਤਰਿਆ ਤਾਂ ਬਾਹਰ ਨਹੀਂ ਨਿਕਲ ਸਕਿਆ ਤੇ ਉਹ ਉਸੇ ਵਕਤ ਹੀ ਡੁੱਬ ਗਿਆ। ਉਸ ਦਾ ਮੋਟਰਸਾਈਕਲ ਅਤੇ ਸਾਰਾ ਸਾਮਾਨ ਨਹਿਰ ਦੇ ਬਾਹਰੋਂ ਮਿਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8