ਲੇਹ ਲੱਦਾਖ ''ਚ ਦੇਸ਼ ਦੀ ਰੱਖਿਆ ਕਰਦਾ ਖੰਨਾ ਦੇ ਪਿੰਡ ਸਲੌਦੀ ਦਾ ਨੌਜਵਾਨ ਹੋਇਆ ਸ਼ਹੀਦ (ਵੀਡੀਓ)

06/23/2022 12:46:42 AM

ਖੰਨਾ (ਬਿਪਨ) : ਦੇਸ਼ ਦੀ ਰੱਖਿਆ ਕਰਦਾ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਲੇਹ ਲੱਦਾਖ ’ਚ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ ਲੱਦਾਖ ’ਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ 'ਚ ਧਸਣ ਕਾਰਨ ਖੱਡ ਵਿੱਚ ਡਿੱਗ ਗਈ। ਗੱਡੀ ’ਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ’ਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਵੀ ਸਵਾਰ ਸੀ, ਜੋ ਕਿ ਇਸ ਹਾਦਸੇ ’ਚ ਸ਼ਹੀਦ ਹੋ ਗਿਆ, ਜਦ ਕਿ ਉਸ ਦੇ ਸਾਥੀ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਇਕਬਾਲ ਸਿੰਘ ਲਾਲਪੁਰਾ ਨੇ AAP ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਕੀ ਹੈ ਮਾਮਲਾ

PunjabKesari

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਸਾਲ 2008 ਵਿੱਚ ਫੌਜ 'ਚ ਭਰਤੀ ਹੋਇਆ ਸੀ। ਵੱਖ-ਵੱਖ ਥਾਵਾਂ ’ਤੇ ਡਿਊਟੀ ਕਰਨ ਉਪਰੰਤ ਇਸ ਸਮੇਂ ਉਹ ਲੇਹ ਲੱਦਾਖ ’ਚ ਤਾਇਨਾਤ ਸੀ, ਜੋ ਕੁਝ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਡਿਊਟੀ ’ਤੇ ਜਾਣ ਲੱਗੇ ਨੇ ਕਿਹਾ ਸੀ ਕਿ ਮੈਂ ਬਹੁਤ ਜਲਦ ਡਿਊਟੀ ਪੂਰੀ ਕਰਕੇ ਘਰ ਵਾਪਸੀ ਕਰਾਂਗਾ ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਸ਼ਹੀਦ ਸਵਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਫੌਜ ਦੇ ਅਫ਼ਸਰਾਂ ਦਾ ਫੋਨ ਆਇਆ ਸੀ ਕਿ ਤੁਹਾਡਾ ਲੜਕਾ ਸਵਰਨਜੀਤ ਸਿੰਘ ਦੇਸ਼ ਦੀ ਸੇਵਾ ਕਰਦਾ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ ਸ਼ਹੀਦ ਦੀ ਦੇਹ ਸਾਡੇ ਨਗਰ ਪਿੰਡ ਸਲੌਦੀ ਸਿੰਘਾਂ ਵਿਖੇ ਪਹੁੰਚੇਗੀ। ਸ਼ਹੀਦ ਦੇ ਪਿਤਾ ਨੇ ਕਿਹਾ ਜਿੱਥੇ ਮੇਰੇ ਪੁੱਤ ਦਾ ਇਸ ਦੁਨੀਆ ਤੋਂ ਤੁਰ ਜਾਣ ਦਾ ਦੁੱਖ ਹੈ, ਉੱਥੇ ਹੀ ਸਾਨੂੰ ਉਸ ਦੀ ਸ਼ਹੀਦੀ 'ਤੇ ਮਾਣ ਵੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)

ਮਾਂ ਨੂੰ ਵੀ ਮਾਣ ਹੈ ਆਪਣੇ ਪੁੱਤ ਦੀ ਸ਼ਹੀਦੀ ’ਤੇ

PunjabKesari

ਸ਼ਹੀਦ ਦੀ ਮਾਤਾ ਮਨਜੀਤ ਕੌਰ ਆਪਣੇ ਕਲੇਜੇ ਦੇ ਟੁਕੜੇ ਸ਼ਹੀਦ ਸਵਰਨਜੀਤ ਸਿੰਘ ਦੀ ਫੋਟੋ ਛਾਤੀ ਨਾਲ ਲਾ ਕੇ ਵਿਰਲਾਪ ਕਰ ਰਹੀ ਸੀ। ਉਸ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉਨ੍ਹਾਂ ਕਿਹਾ ਕਿ ਮੇਰਾ ਘਰ ਹੀ ਉੱਜੜ ਗਿਆ ਹੈ ਪਰ ਫਿਰ ਵੀ ਮੈਨੂੰ ਆਪਣੇ ਪੁੱਤ ਦੀ ਸ਼ਹੀਦੀ ’ਤੇ ਮਾਣ ਹੈ।

ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ, ਜਿਸ ਨੇ ਰੋਂਦਿਆਂ ਕਿਹਾ ਕਿ ਮੇਰਾ ਪਤੀ ਮੈਨੂੰ ਵਾਪਸ ਚਾਹੀਦਾ ਹੈ, ਮੇਰੇ ਬੱਚਿਆਂ ਦਾ ਪਿਤਾ ਹੋਰ ਮੈਨੂੰ ਕਝ ਨਹੀਂ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਫੋਨ ’ਤੇ ਮੇਰੀ ਗੱਲ ਹੋਈ ਸੀ, ਉਨ੍ਹਾਂ ਨੇ ਕਿਹਾ ਸੀ ਕਿ ਮੈਂ ਲੇਹ ਲੱਦਾਖ ਤੋਂ ਵਾਪਸ ਆ ਕੇ ਤੁਹਾਡੇ ਨਾਲ ਵੀਡੀਓ ਕਾਲ ਕਰਾਂਗਾ, ਇੱਥੇ ਨੈੱਟਵਰਕ ਨਹੀਂ ਆ ਰਿਹਾ। ਸ਼ਹੀਦ ਸਵਰਨਜੀਤ ਸਿੰਘ ਪਰਿਵਾਰ 'ਚ ਮਾਤਾ-ਪਿਤਾ, ਪਤਨੀ, 2 ਬੱਚੀਆਂ ਤੇ 2 ਛੋਟੇ ਭਰਾ ਛੱਡ ਗਿਆ ਹੈ। ਸ਼ਹੀਦ ਸਵਰਨਜੀਤ ਸਿੰਘ ਦਾ ਛੋਟਾ ਭਰਾ ਸਰਬਜੀਤ ਸਿੰਘ ਫੌਜ ’ਚ ਰਹਿ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕੇਸ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਪਾਉਣ ਵਾਲੇ ਭਾਜਪਾ ਆਗੂ ਨੂੰ ਮਿਲੀ ਧਮਕੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News