ਦੋਸਤਾਂ ਨਾਲ ਗਿਆ ਪੁੱਤ ਨਹੀਂ ਮੁੜਿਆ ਵਾਪਸ, ਜਦੋਂ ਭਾਲ ਕਰਦਿਆਂ ਮਗਰ ਪਹੁੰਚੀ ਮਾਂ ਤਾਂ ਰਹਿ ਗਈ ਹੱਕੀ-ਬੱਕੀ

Thursday, Jul 25, 2024 - 01:59 PM (IST)

ਦੋਸਤਾਂ ਨਾਲ ਗਿਆ ਪੁੱਤ ਨਹੀਂ ਮੁੜਿਆ ਵਾਪਸ, ਜਦੋਂ ਭਾਲ ਕਰਦਿਆਂ ਮਗਰ ਪਹੁੰਚੀ ਮਾਂ ਤਾਂ ਰਹਿ ਗਈ ਹੱਕੀ-ਬੱਕੀ

ਲੁਧਿਆਣਾ (ਜਗਰੂਪ)- ਦੋਸਤ ਨੂੰ ਘਰੋਂ ਬੁਲਾ ਕੇ ਲੈ ਗਏ ਅਤੇ ਬੇਸੁੱਧ ਹਾਲਤ 'ਚ ਆਪਣੇ ਘਰ 'ਚ ਹੀ ਰੱਖਿਆ, ਜਦੋਂ ਮਾਪਿਆਂ ਨੇ ਉਸ ਨੂੰ ਹਸਪਤਾਲ ਲਿਆਂਦਾ ਤਾਂ ਮ੍ਰਿਤਕ ਪਾਇਆ ਗਿਆ। ਇਸ 'ਤੇ ਥਾਣਾ ਸਾਹਨੇਵਾਲ ਪੁਲਸ ਨੇ ਮਾਂ ਦੀ ਸ਼ਿਕਾਇਤ 'ਤੇ ਤਿੰਨ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਥਾਣਾ ਸਾਹਨੇਵਾਲ ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪਰਮਿੰਦਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਗਲੀ ਨੰ. 8 ਢਿਲੋਂ ਨਗਰ ਲੋਹਾਰਾ ਨੇੜੇ ਮੋਤੀ ਮਹਿਰਾ ਸਕੂਲ ਜੋ ਕਿ ਮ੍ਰਿਤਕ ਦੀ ਮਾਂ ਹੈ ਨੇ ਦੱਸਿਆ ਕਿ ਬੀਤੀ 5 ਮਈ ਨੂੰ ਮੇਰੇ ਲੜਕੇ ਹਰਸ਼ਦੀਪ ਸਿੰਘ ਉਰਫ ਹੈਰੀ ਨੂੰ ਘਰੋਂ ਉਸ ਦੇ ਦੋਸਤ ਮੋਹਿਤ ਵਰਮਾ ਪੁੱਤਰ ਮਿਸ਼ਰੀ ਲਾਲ ਵਾਸੀ ਢਿੱਲੋਂ ਨਗਰ ਡਾਬਾ ਲੁਹਾਰਾ, ਅਕਾਸ਼ ਉਰਫ ਡੋਗਰਾ ਪੁੱਤਰ ਟੋਨੀ ਡੋਗਰਾ ਵਾਸੀ ਲੁਧਿਆਣਾ ਅਤੇ ਅਕਾਸ਼ ਡੋਗਰਾ ਦਾ ਭਰਾ ਉਸ ਨੂੰ ਆਪਣੇ ਨਾਲ ਲੈ ਗਏ ਤਾਂ ਦੇਰ ਸ਼ਾਮ ਤੱਕ ਮੇਰਾ ਲੜਕਾ ਵਾਪਸ ਨਹੀਂ ਆਇਆ, ਉਸ ਦਾ ਫੋਨ ਵੀ ਬੰਦ ਸੀ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਜਲੰਧਰ 'ਚ ਸੱਦ ਲਈ High Level ਮੀਟਿੰਗ, ਕੁਝ ਹੀ ਦੇਰ 'ਚ ਹੋਵੇਗੀ ਸ਼ੁਰੂ

ਦੂਜੇ ਦਿਨ ਜਦੋਂ ਉਹ ਆਪਣੇ ਲੜਕੇ ਨੂੰ  ਦੋਸ਼ੀ ਮੋਹਿਤ ਵਰਮਾ ਦੇ ਘਰੋਂ ਬੇਹੋਸ਼ੀ ਦੀ ਹਾਲਤ 'ਚ ਚੁੱਕ ਕੇ ਲੈ ਕੇ ਆਈ ਤਾਂ ਉਸ ਨੂੰ ਦੀਪ ਹਸਪਤਾਲ ਮਾਡਲ ਟਾਊਟ ਲੁਧਿਆਣਾ ਵਿਖੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸ ਨੇ ਆਪਣੇ ਤੌਰ 'ਤੇ ਪਤਾ ਕੀਤਾ ਕਿ ਉਪਰੋਕਤ ਦੋਸਤਾਂ ਨੇ ਉਸ ਨੂੰ  ਕੋਈ ਜਹਿਰੀਲੀ ਜਾਂ ਨਸ਼ੀਲੀ ਚੀਜ ਖੁਆ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ 'ਤੇ ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News