ਪੰਜਾਬ ਪੁਲਸ ''ਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੌਤ, ਗਰੀਬ ਮਾਪਿਆਂ ''ਤੇ ਟੁੱਟਿਆਂ ਦੁੱਖਾਂ ਦਾ ਪਹਾੜ (ਤਸਵੀ

07/27/2016 5:19:22 PM

ਜਲੰਧਰ (ਰਾਜੇਸ਼) : ਪੰਜਾਬ ਪੁਲਸ ''ਚ ਸਿਪਾਹੀਆਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਨੇ ਜੀਅ-ਜਾਨ ਲਾ ਕੇ ਮਿਹਨਤ ਕੀਤੀ ਹੈ, ਜਿਸ ਦੇ ਟ੍ਰਾਇਲ ਅੱਜ ਤੋਂ ਸ਼ੁਰੂ ਹੋਣ ਨਾਲ ਨੌਜਵਾਨਾਂ ਨੂੰ ਪੁਲਸ ''ਚ ਭਰਤੀ ਹੋਣ ਦਾ ਸੁਪਨਾ ਸੱਚ ਜਿਹਾ ਲੱਗਣ ਲੱਗ ਪਿਆ ਹੈ। ਜਲੰਧਰ ਦੇ ਭਾਰਗੋ ਕੈਂਪ ਦੇ ਰਹਿਣ ਵਾਲੇ ਨੌਜਵਾਨ ਨੇ ਵੀ ਭਰਤੀ ਹੋਣ ਦਾ ਸੁਪਨਾ ਦੇਖਿਆ ਸੀ ਪਰ ਜਦੋਂ ਟ੍ਰਾਇਲ ਦੇਣ ਦੀ ਵਾਰੀ ਆਈ ਤਾਂ ਉਸ ਦੇ ਸੁਪਨਿਆਂ ''ਤੇ ਕਾਲ ਭਾਰੀ ਪੈ ਗਿਆ। ਜਵਾਨ ਪੁੱਤ ਦੀ ਮੌਤ ਨਾਲ ਗਰੀਬ ਮਾਪਿਆਂ ''ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਸੰਜੂ ਦੇ ਪਿਤਾ ਰਾਜੂ ਬੱਸ ਸਟੈਂਡ ''ਤੇ ਕੂਲੀ ਦੀ ਕੰਮ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਮ੍ਰਿਤਕ ਸੰਜੂ ਵੀ ਬੇਰੋਜ਼ਗਾਰ ਸੀ ਅਤੇ ਉਸ ਨੇ ਪੰਜਾਬ ਪੁਲਸ ''ਚ ਸਿਪਾਹੀਆਂ ਦੀ ਭਰਤੀ ਲਈ ਅਪਲਾਈ ਕੀਤਾ ਹੋਇਆ ਸੀ। ਸੰਜੂ ਨੇ ਇਸ ਭਰਤੀ ''ਚ ਖਰਾ ਉਤਰਨ ਲਈ ਜੀਅ ਤੋੜ ਮਿਹਨਤ ਕਰ ਰਿਹਾ ਸੀ ਅਤੇ ਰੋਜ਼ਾਨਾ ਸਵੇਰ ਨੂੰ ਪ੍ਰੈਕਟਿਸ ਦੌੜ ਲਾਉਣ ਜਾਇਆ ਕਰਦਾ ਸੀ।
ਬੁੱਧਵਾਰ ਦੀ ਸਵੇਰੇ ਵੀ ਉਹ ਘਰੋਂ ਦੌੜ ਲਾਉਣ ਨਿਕਲਿਆ ਪਰ ਵਾਪਸ ਆਉਂਦੇ ਸਮੇਂ ਵਡਾਲਾ ਚੌਕ ਨੇੜੇ ਸੜਕ ''ਤੇ ਅਚਾਨਕ ਡਿਗ ਗਿਆ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਜਵਾਨ ਪੁੱਤ ਦੀ ਮੌਤ ਦੀ ਖਬਰ ਜਦੋਂ ਘਰ ਵਾਲਿਆਂ ਕੋਲ ਪੁੱਜੀ ਤਾਂ ਉਨ੍ਹਾਂ ਦਾ ਲੱਕ ਟੁੱਟ ਗਿਆ ਅਤੇ ਪੂਰੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਡਿਗ ਪਿਆ। ਫਿਲਹਾਲ ਸੰਜੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ''ਚ ਮਾਤਮ ਵਾਲਾ ਮਾਹੌਲ ਛਾ ਗਿਆ ਹੈ। ਰਿਸ਼ਤੇਦਾਰਾਂ ਅਤੇ ਮੁਹੱਲਾ ਨਿਵਾਸੀਆਂ ਵਲੋਂ ਸੰਜੂ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਜਾ ਰਿਹਾ ਹੈ। 

Babita Marhas

News Editor

Related News