ਟਰੇਨ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

10/15/2019 6:17:46 PM

ਜੈਤੋ,(ਜਿੰਦਲ) : ਸ਼ਹਿਰ 'ਚ ਬੀਤੀ ਰਾਤ ਰੇਲ ਗੱਡੀ ਨੰਬਰ 74987 ਬਠਿੰਡਾ-ਫਾਜ਼ਿਲਕਾ ਥੱਲੇ ਆ ਜਾਣ ਕਾਰਨ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲਵੇ ਚੌਕੀ ਇੰਚਾਰਜ ਤੇ ਜੋਗਿੰਦਰ ਸਿੰਘ ਰੌਂਤਾ ਘਟਨਾ ਸਥਾਨ 'ਤੇ ਪੁੱਜੇ। ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਆਗੂ ਫਤਹਿ ਸਿੰਘ, ਨਵਨੀਤ ਗੋਇਲ, ਵਿਸ਼ਾਲ ਗੋਇਲ, ਮਨੂੰ ਗੋਇਲ, ਹੈਪੀ ਤੇ ਸੇਵਕ ਸਿੰਘ ਵੀ ਤੁਰੰਤ ਉਕਤ ਸਥਾਨ 'ਤੇ ਪਹੁੰਚੇ, ਜਿਨ੍ਹਾਂ ਗੱਡੀ ਥੱਲੇ ਆਏ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ 72 ਘੰਟਿਆਂ ਲਈ ਮੋਰਚਰੀ 'ਚ ਰਖਵਾ ਦਿੱਤਾ। ਖਬਰ ਮਿਲਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਮ੍ਰਿਤਕ ਦੀ ਸੱਜੀ ਬਾਂਹ 'ਤੇ ਕੇ. ਕੇ. ਲਿਖਿਆ ਹੋਇਆ ਹੈ। ਮ੍ਰਿਤਕ ਨੌਜਵਾਨ ਨੇ ਪੀਲੀ ਨੀਲੀ ਡੱਬੀਦਾਰ ਸ਼ਰਟ ਤੇ ਨੀਲੇ ਰੰਗ ਦੀ ਜੀਨ ਦੀ ਪੈਂਟ ਪਹਿਨੀ ਹੋਈ ਹੈ।


Related News