ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
02/07/2023 7:03:16 PM

ਬਲਾਚੌਰ/ਪੋਜੇਵਾਲ (ਕਟਾਰੀਆ) : ਬਲਾਚੌਰ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਕਸਬਾ ਸੈਲਾ ਖੁਰਦ ਨਜ਼ਦੀਕ ਪਿੰਡ ਬੱਢੋਆਣ ਸਰਦੁੱਲਾਪੁਰ ਨਜ਼ਦੀਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਹਾਦਸੇ ਦੌਰਾਨ ਸਕੂਲ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ (19) ਪੁੱਤਰ ਕਮਲਜੀਤ ਸਿੰਘ ਉਰਫ ਰਿੰਕਾ ਵਾਸੀ ਰਾਮਪੁਰ ਬਿੱਲੜੋਂ ਜੋ ਕਿ ਮਾਹਿਲਪੁਰ ਦੇ ਇੱਕ ਨਿੱਜੀ ਸਕੂਲ 'ਚ ਗਿਆਰਵੀਂ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ : ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਗੱਡੀਆਂ ਸਣੇ 6 ਚੜ੍ਹੇ ਪੁਲਸ ਅੜਿੱਕੇ
ਰੋਜ਼ਾਨਾ ਦੀ ਤਰ੍ਹਾਂ ਪ੍ਰਿੰਸ ਆਪਣੇ ਮੋਟਰਸਾਈਕਲ 'ਤੇ ਸਕੂਲ ਜਾ ਰਿਹਾ ਸੀ ਤੇ ਜਦੋਂ ਉਹ ਬੱਢੋਆਣ ਸਰਦੁੱਲਾਪੁਰ ਲਿੰਕ ਰੋਡ ਨਜ਼ਦੀਕ ਪਹੁੰਚਿਆ ਤਾਂ ਪਿੰਡ ਵਾਲੇ ਪਾਸਿਓਂ ਇੱਕ ਦੁੱਧ ਢੋਹਣ ਵਾਲੀ ਗੱਡੀ ਨੰਬਰ ਪੀ ਬੀ 08 ਸੀ ਐਚ 9895 ਜਿਸ ਨੂੰ ਜਗੀਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸਰਦੁੱਲਾਪੁਰ ਚਲਾ ਰਿਹਾ ਸੀ, ਅਚਾਨਕ ਜਰਨੈਲੀ ਸੜਕ 'ਤੇ ਆ ਗਈ ਤੇ ਉਹ ਦੁੱਧ ਵਾਲੀ ਗੱਡੀ ਨਾਲ ਟਕਰਾ ਗਿਆ। ਗੱਡੀ ਨਾਲ ਟਕਰਾਉਣ ਕਾਰਨ ਉਹ ਮੁੱਖ ਸੜਕ 'ਤੇ ਹੀ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੌਤ ਦੀ ਖ਼ਬਰ ਸੁਣਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕਰਵਾਈ ਸ਼ੁਰੂ ਕਰਦਿਆਂ ਲਾਸ਼ ਦਾ ਪੋਸਟਮਾਟਮ ਕਰਵਾਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪਿੰਡ ਰਾਮਪੁਰ ਬਿੱਲੜੋਂ ਵਿਖੇ ਮ੍ਰਿਤਕ ਦਾ ਪਰਿਵਾਰ ਵੱਲੋਂ ਸਸਕਾਰ ਕਰ ਦਿੱਤਾ ਗਿਆ ਹੈ।