ਸੂਏ ’ਚੋਂ ਮਿਲੀ ਨੌਜਵਾਨ ਵਕੀਲ ਦੀ ਲਾਸ਼, ਫੈਲੀ ਸਨਸਨੀ

Wednesday, May 05, 2021 - 10:50 AM (IST)

ਚਾਉਕੇ (ਮਾਰਕੰਡਾ): ਪਿਛਲੇ ਦਿਨੀਂ ਪਿੰਡ ਜੇਠੂਕੇ ਦੇ ਨੌਜਵਾਨ ਵਕੀਲ ਦੀ ਹੋਈ ਮੌਤ ’ਤੇ ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ’ਤੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਨੇ ਕਿਹਾ ਕਿ ਮੇਰਾ ਮੁੰਡਾ ਜਸਪਾਲ ਸਿੰਘ 26 ਸਾਲ ਪੁੱਤਰ ਮਹਿੰਦਰ ਸਿੰਘ ਵਾਸੀ ਜੇਠੂਕੇ ਜੋ ਵਕੀਲ ਸੀ, ਦੀ ਲਾਸ਼ ਸੂਏ ’ਚੋਂ ਮਿਲੀ। ਉਸ ਦੇ ਮੱਥੇ ਉਪਰ ਤਿੱਖੀ ਚੀਜ਼ ਨਾਲ ਵਾਰ ਤੇ ਮੂੰਹ ’ਚੋਂ ਝੱਗ ਨਿਕਲਣ ਕਾਰਨ ਨਸ਼ਾ ਕਰਨ ਦੇ ਇਲਜਾਮ ਲਗਾਏ।

ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ

ਮੇਰੇ ਮੁੰਡੇ ਦੇ ਮਰਨ ਤੋਂ ਕੁੱਝ ਟਾਈਮ ਪਹਿਲਾਂ 5 ਦੋਸਤਾਂ ਨਾਲ ਇਕ ਫੋਟੋ ਵਾਇਰਲ ਹੋਈ ਹੈ। ਉਸ ਤੋਂ ਬਾਅਦ ਸਾਨੂੰ ਸ਼ੱਕ ਇਨ੍ਹਾਂ ਦੋਸਤਾਂ ’ਤੇ ਹੋਇਆ ਤੇ ਪੁਲਸ ਨੂੰ ਇਤਲਾਹ ਲਿਖਕੇ ਦਿੱਤੀ ਪਰ ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਯੂਨੀਅਨਾਂ ਨਾਲ ਮਿਲਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ

ਇਸ ਸਬੰਧੀ ਜਦੋਂ ਪੁਲਸ ਸਦਰ ਥਾਣਾ ਗਿੱਲ ਕਲਾਂ ਰਾਮਪੁਰਾ ਦੇ ਇੰਚਾਰਜ ਬਲਜੀਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 2 ਮੁਲਜ਼ਮਾਂ ਪੁਸਪਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਤਪਾ, ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੇਠੂਕੇ ਅਤੇ 4 ਨਾਮਲੂਮ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਠਿੰਡਾ 'ਚ ਮਿੰਨੀ ਲਾਕਡਾਊਨ ਦਾ ਵਿਰੋਧ, ਪ੍ਰਦਰਸ਼ਨ ਕਰ ਰਹੇ ਕਈ ਦੁਕਾਨਦਾਰ ਲਏ ਹਿਰਾਸਤ 'ਚ


Shyna

Content Editor

Related News