ਇਕ ਹੋਰ ਘਰ ’ਚ ਨਸ਼ੇ ਨੇ ਪੁਆਏ ਕੀਰਣੇ, ਇਕਲੌਤੇ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ

Wednesday, Apr 13, 2022 - 09:33 PM (IST)

ਇਕ ਹੋਰ ਘਰ ’ਚ ਨਸ਼ੇ ਨੇ ਪੁਆਏ ਕੀਰਣੇ, ਇਕਲੌਤੇ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ-ਮਾਰ ਰੋਈ ਮਾਂ

ਭਵਾਨੀਗੜ੍ਹ (ਵਿਕਾਸ) : ਨੇੜਲੇ ਪਿੰਡ ਬਾਸੀਅਰਖ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ। ਪਰਿਵਾਰ ਨੇ ਪਿੰਡ ਦੇ ਦੋ ਲੋਕਾਂ ’ਤੇ ਨਸ਼ਾ ਦੇਣ ਦੇ ਦੋਸ਼ ਲਗਾਏ ਹਨ ਹਾਲਾਂਕਿ ਦੂਜੇ ਪਾਸੇ ਪੁਲਸ ਵੱਲੋਂ ਮਾਮਲੇ ਸਬੰਧੀ ਅਣਜਾਣਤਾ ਜ਼ਾਹਿਰ ਕੀਤੀ ਗਈ ਹੈ। ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਾਲਾ ਸ਼ਗਨਦੀਪ ਸਿੰਘ ਖ਼ੇਤੀਬਾੜੀ ਦਾ ਕੰਮਕਾਰ ਕਰਦਾ ਸੀ ਜਿਸਨੇ ਬੀਤੀ ਸ਼ਾਮ ਖ਼ੇਤ ਵਾਲੀ ਮੋਟਰ ’ਤੇ ਜਾ ਕੇ ਪੰਨੀ ਨਾਲ ਚਿੱਟੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਦੋ ਬੱਚਿਆਂ ਦਾ ਬਾਪ ਸੀ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ਪੁਲਸ ਨੇ ਥਾਣੇ ’ਚੋਂ ਗ੍ਰਿਫ਼ਤਾਰ ਕੀਤਾ ‘ਆਈ. ਪੀ. ਐੱਸ.’ ਅਫਸਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਲਾਸ਼ ਦੇ ਸਿਰਹਾਣੇ ਬੈਠੀ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਰੋਂਦਿਆਂ ਕੁਰਲਾਉਂਦਿਆਂ ਕਿਹਾ ਕਿ ਪਿੰਡ ਦੇ ਦੋ ਵਿਅਕਤੀਆਂ ਨੇ ਜਾਣਬੁੱਝ ਕੇ ਉਸਦੇ ਪੁੱਤ ਨੂੰ ਨਸ਼ੇ ਦੀ ਦਲਦਲ ’ਚ ਧੱਕ ਦਿੱਤਾ ਤੇ ਨਸ਼ੇ ਕਾਰਨ ਹੀ ਉਸਦੇ ਪੁੱਤਰ ਦੀ ਮੌਤ ਹੋਈ ਹੈ। ਉਸਨੇ ਕਿਹਾ ਕਿ ਉਸਦੇ ਪੁੱਤਰ ਨੂੰ ਨਸ਼ੇ ’ਤੇ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਨੂੰ ਇਸ ਸਬੰਧੀ ਪਰਿਵਾਰ ਕੋਲੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਦੋਸ਼ਾਂ ’ਚ ਘਿਰੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News