ਘਰ ''ਚ ਮਦਦ ਲਈ ਬੁਲਾਏ ਗੁਆਂਢੀ ਮੁੰਡੇ ਨੇ ਆਉਂਦੇ ਸਾਰ ਲਗਾ ਲਈ ਕੁੰਡੀ, ਫਿਰ ਜੋ ਹੋਇਆ...

Friday, Jul 19, 2024 - 03:30 PM (IST)

ਸਾਹਨੇਵਾਲ/ਕੋਹਾੜਾ (ਜਗਰੂਪ) : ਥਾਣਾ ਸਾਹਨੇਵਾਲ ਦੇ ਇਕ ਇਲਾਕੇ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਔਰਤ ਨੇ ਆਪਣੇ ਪਤੀ ਨਾਲ ਸ਼ਿਕਾਇਤ ਦਰਜ ਕਰਾਈ ਕਿ ਉਹ ਦੋ ਬੱਚਿਆਂ ਦੀ ਮਾਂ ਹੈ। ਆਪਣੇ ਪਤੀ ਨਾ ਇਸ ਥਾਂ 'ਤੇ ਲਗਭਗ ਤਿੰਨ ਚਾਰ ਸਾਲਾਂ ਤੋਂ ਰਹਿੰਦੀ ਹੈ। ਬੀਤੀ 16 ਜੁਲਾਈ ਨੂੰ ਦੁਪਹਿਰ ਵੇਲੇ ਜਦੋਂ ਉਸ ਦਾ ਪਤੀ ਕੰਮ 'ਤੇ ਗਿਆ ਸੀ ਘਰ ਦੇ ਕਮਰੇ ਦਾ ਸਮਾਨ ਦੂਜੀ ਥਾਂ ਰੱਖਣ ਲਈ ਗੁਆਂਢ 'ਚ ਰਹਿਣ ਵਾਲੇ ਅਸ਼ੀਸ਼ ਨਾਮ ਦੇ ਲੜਕੇ ਨੂੰ ਮਦਦ ਲਈ ਬੁਲਾਇਆ, ਜਿਸ ਨੇ ਆਉਂਦੇ ਹੀ ਉਸਦੇ ਘਰ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲਗਾ ਲਈ ਅਤੇ ਔਰਤ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।

ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਅਸ਼ੀਸ਼ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਫਰਾਰ ਹੋ ਗਿਆ। ਇਸ ਦੌਰਾਨ ਜਦੋਂ ਉਸ ਦਾ ਪਤੀ ਕੰਮ ਤੋਂ ਆਇਆ ਤਾਂ ਉਸ ਨੇ ਇਸ ਦੀ ਸਾਰੀ ਜਾਣਕਾਰੀ ਉਸ ਨੂੰ ਦਿੱਤੀ। ਜਿਸ ਤੋਂ ਬਾਅਦ ਥਾਣੇ ਸ਼ਿਕਾਇਤ ਕੀਤੀ ਗਈ। ਦੂਜੇ ਪਾਸੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News