ਮਾਮਲਾ 3 ਸਾਲ ਪਹਿਲਾਂ ਨੌਜਵਾਨ ਦੇ ਕੀਤੇ ਕਤਲ ਦਾ, ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਉਮਰ ਕੈਦ ਦੀ ਸਜ਼ਾ

05/03/2022 5:27:20 PM

ਗੁਰਦਾਸਪੁਰ (ਜੀਤ ਮਠਾਰੂ) - ਅਡੀਸ਼ਨਲ ਸੈਸ਼ਨ ਜੱਜ ਅਮਰਪਾਲ ਦੀ ਅਦਾਲਤ ਨੇ ਪ੍ਰੇਮੀ ਨਾਲ ਮਿਲ ਕੇ ਨੌਜਵਾਨ ਨੂੰ ਮਾਰਨ ਵਾਲੀ ਮਹਿਲਾ ਅਤੇ ਉਸ ਦੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ ਚਾਰ ਸਾਲ ਪੁਰਾਣਾ ਹੈ, ਜਿਸ ਵਿਚ ਫਰਵਰੀ 2018 ਦੌਰਾਨ ਸੁਰਿੰਦਰਪਾਲ ਵਾਸੀ ਧਾਰੀਵਾਲ ਨੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪੁੱਤਰ ਪਰਮਪਾਲ (ਉਮਰ 32 ਸਾਲ) ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਵਸਨੀਕ ਰੋਜ਼ੀ ਨਾਲ ਪਿੰਡ ਸਹਾਰੀ ਵਿਚ ਰਹਿ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਉਕਤ ਰੋਜ਼ੀ ਦਾ ਪਹਿਲਾਂ ਵੀ ਵਿਆਹ ਹੋਇਆ ਸੀ, ਜਿਸ ਦੇ ਦੋ ਬੱਚੇ ਸਨ, ਜਿਸ ਨੂੰ ਛੱਡ ਕੇ ਉਹ ਪਰਮਪਾਲ ਨਾਲ ਲਿਵਿਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ। 23 ਫਰਵਰੀ 2018 ਨੂੰ ਰਾਤ ਕਰੀਬ 9.38 ਵਜੇ ਸੂਚਨਾ ਮਿਲੀ ਕਿ ਉਸ ਦਾ ਲੜਕਾ ਪਰਮਪਾਲ ਠੀਕ ਨਹੀਂ ਹੈ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਸ ਮੌਕੇ ਐਂਬੂਲੈਂਸ ’ਚ ਰੋਜ਼ੀ ਵੀ ਬੈਠੀ ਸੀ ਅਤੇ ਜਦੋਂ ਉਹ ਵੀ ਐਂਬੂਲੈਂਸ ਵਿਚ ਬੈਠਾ ਤਾਂ ਪਤਾ ਲੱਗਾ ਕਿ ਉਸ ਦੇ ਲੜਕੇ ਸਵਾਸ ਨਹੀਂ ਚਲ ਰਹੇ ਸਨ ਅਤੇ ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਉਸ ਨੇ ਦੱਸਿਆ ਕਿ ਰੋਜ਼ੀ ਉਸ ਦੇ ਪੁੱਤਰ ਨਾਲ ਲਿਵਿੰਗ ਰਿਲੇਸ਼ਨ ’ਚ ਰਹਿ ਰਹੀ ਸੀ ਅਤੇ ਰੋਜ਼ੀ ਦੇ ਪਿੰਡ ਭੋਜਰਾਜ ਦੇ ਵਸਨੀਕ ਸਾਹਿਬ ਮਸੀਹ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਸਾਹਿਬ ਮਸੀਹ ਰੋਜ਼ੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਜਿਸ ’ਤੇ ਉਸ ਦੇ ਬੇਟੇ ਨੂੰ ਇਤਰਾਜ਼ ਸੀ। ਇਸ ਕਾਰਨ ਰੋਜ਼ੀ ਅਤੇ ਸਾਹਿਬ ਮਸੀਹ ਨੇ ਪਰਮਪਾਲ ਨੂੰ ਆਪਣੇ ਰਸਤੇ ਦਾ ਰੋੜਾ ਸਮਝਦੇ ਹੋਏ ਰਾਤ ਦੇ ਖਾਣੇ ’ਚ ਜ਼ਹਿਰੀਲੀ ਚੀਜ਼ ਖਵਾ ਦਿੱਤੀ, ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ 

ਉਕਤ ਸਾਹਿਬ ਮਸੀਹ ਦਵਾਈਆਂ ਅਤੇ ਐੱਲ.ਆਈ.ਸੀ. ਦਾ ਕੰਮ ਕਰਦਾ ਸੀ। ਪੁਲਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਥਾਣਾ ਘੁੰਮਣ ਕਲਾਂ ਵਿਚ ਰੋਜ਼ੀ ਅਤੇ ਸਾਹਿਬ ਮਸੀਹ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਨੇ ਜਦੋਂ ਰੋਜ਼ੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਪਰਮਪਾਲ ਨੂੰ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ, ਜਿਸ ਕਾਰਨ ਸਾਹਿਬ ਮਸੀਹ ਅਤੇ ਉਸ ਨੇ ਰਲ ਕੇ ਪਹਿਲਾਂ ਪਰਮਪਾਲ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ ਅਤੇ ਫਿਰ ਚਾਦਰ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਇਸ ਮਾਮਲੇ ਦੀ ਸੁਣਵਾਈ ਗੁਰਦਾਸਪੁਰ ਦੇ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਚਲ ਰਹੀ ਸੀ, ਜਿਥੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਰੋਜ਼ੀ ਅਤੇ ਉਸ ਦੇ ਪ੍ਰੇਮੀ ਸਾਹਿਬ ਮਸੀਹ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਖਤ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ


rajwinder kaur

Content Editor

Related News