ਮੋਗਾ ''ਚ ਅਕਾਲੀ ਆਗੂ ਨੇ ਫੜਿਆ ਵਾਲ ਕੱਟਣ ਵਾਲਾ ਭੂਤ, ਘਟਨਾ ਨੂੰ ਦੇਖ ਹਰ ਕੋਈ ਦੰਗ

Tuesday, Aug 08, 2017 - 07:31 PM (IST)

ਮੋਗਾ ''ਚ ਅਕਾਲੀ ਆਗੂ ਨੇ ਫੜਿਆ ਵਾਲ ਕੱਟਣ ਵਾਲਾ ਭੂਤ, ਘਟਨਾ ਨੂੰ ਦੇਖ ਹਰ ਕੋਈ ਦੰਗ

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਜ਼ਿਲੇ ਦੇ ਪਿੰਡ ਦੌਲਤਪੁਰਾ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦਾ ਮਾਮਲਾ ਪਿੰਡ ਪੱਧਰ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ ਦੀ ਸੂਝ-ਬੂਝ ਨਾਲ ਸੁਲਝਾ ਲਿਆ ਗਿਆ ਹੈ। 'ਜਗ ਬਾਣੀ' ਵਲੋਂ ਖਬਰ ਚਲਾਏ ਜਾਣ ਤੋਂ ਬਾਅਦ ਬੂਟਾ ਸਿੰਘ ਦੌਲਤਪੁਰਾ ਨੂੰ ਇਸ ਘਟਨਾ ਸੰਬੰਧੀ ਵਿਦੇਸ਼ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦੇ ਹੋਏ ਬੂਟਾ ਸਿੰਘ ਨੇ ਕੇਸ ਕੱਟਣ ਵਾਲੇ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਲੜਕੇ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਉਕਤ ਲੜਕਾ ਇਸ ਨੂੰ ਗੈਵੀ ਸ਼ਕਤੀ ਜਾਂ ਭੂਤ ਦੀ ਗੱਲ ਆਖ ਕੇ ਟਾਲਦਾ ਰਿਹਾ ਪਰ ਜਦੋਂ ਬੂਟਾ ਸਿੰਘ ਨੇ ਉਕਤ ਲੜਕੇ ਤੋਂ ਥੋੜ੍ਹੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਲੜਕੇ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਕੇਸ ਆਪ ਕੱਟੇ ਹਨ।
ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਕੁਝ ਮਹੀਨੇ ਪਹਿਲਾਂ ਹੀ ਅੰਮ੍ਰਿਤ ਛਕਿਆ ਸੀ ਪਰੰਤੂ ਉਸ ਦਾ ਮਨ ਪਿਛਲੇ ਕਈ ਦਿਨਾਂ ਤੋਂ ਕੇਸ ਕਤਲ ਕਰਵਾਉਣ ਨੂੰ ਕਰ ਰਿਹਾ ਸੀ। ਜਿਸ ਕਾਰਨ ਉਸ ਨੇ ਇਹ ਨਾਟਕੀ ਡਰਾਮਾ ਕੀਤਾ। ਦੌਲਤਪੁਰਾ ਨੇ ਲੋਕਾਂ ਨੇ ਅਪੀਲ ਕੀਤੀ ਕਿ ਅਜਿਹੀਆਂ ਅਫਵਾਹਾਂ ਵਿਚ ਨਾ ਆਉਣ ਕਿਸੇ ਤਰ੍ਹਾਂ ਦੀ ਕੋਈ ਗੈਵੀ ਸ਼ਕਤੀ ਜਾਂ ਭੂਤ ਪ੍ਰੇਤ ਨਹੀਂ ਹੈ। ਅਕਾਲੀ ਆਗੂ ਦੀ ਇਸ ਕਾਰਵਾਈ ਨਾਲ ਪਿੰਡ ਵਾਸੀਆਂ ਨੇ ਜਿੱਥੇ ਸੁੱਖ ਦਾ ਸਾਹ ਲਿਆ ਹੈ, ਉਥੇ ਹੀ ਇਲਾਕੇ ਵਿਚ ਭੂਤ ਫੜ੍ਹੇ ਜਾਣ ਦੀ ਚਰਚਾ ਵੀ ਜ਼ੋਰਾਂ 'ਤੇ ਹੈ।


Related News