ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ
Sunday, Aug 06, 2017 - 03:29 PM (IST)
ਬਟਾਲਾ (ਸੈਂਡੀ) : ਐਤਵਾਰ ਨੂੰ ਪਿੰਡ ਸੁਧਾਰ ਵਿਖੇ ਖੇਤਾਂ ਵਿਚ ਕੰਮ ਕਰ ਰਹੇ ਨੌਜਵਾਨ ਕਿਸਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਮਾਲੇਵਾਲ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਰਣਬੀਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਸੁਧਾਰ ਐਤਵਾਰ ਨੂੰ ਘਰੋਂ ਸਵੇਰੇ ਆਪਣੇ ਖੇਤਾਂ ਵਿਚ ਪਾਣੀ ਲਗਾਉਣ ਗਿਆ ਤਾਂ ਜਦੋਂ ਕਾਫੀ ਦੇਰ ਇਹ ਘਰ ਵਾਪਸ ਨਾ ਮੁੜਿਆਂ ਤਾਂ ਪਰਿਵਾਰਕ ਮੈਂਬਰ ਖੇਤਾਂ ਵਿਚ ਗਏ ਤਾਂ ਉਨ੍ਹਾਂ ਦੇਖਿਆ, ਕਿ ਉਨ੍ਹਾਂ ਦਾ ਲੜਕਾ ਖੇਤਾਂ ਵਿਚ ਡਿੱਗਾ ਪਿਆ ਸੀ ਅਤੇ ਇਸ ਦੀ ਮੌਤ ਹੋ ਚੁੱਕੀ ਸੀ।
ਏ. ਐਸ.ਆਈ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਤਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਭਰਾ ਕਰਨਜੀਤ ਸਿੰਘ ਦੇ ਬਿਆਨਾ ਤੇ ਫਿਲਹਾਲ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।
