4 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ''ਚੋਂ ਬਰਾਮਦ

Sunday, Aug 11, 2019 - 03:08 PM (IST)

4 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ''ਚੋਂ ਬਰਾਮਦ

ਸਾਦਿਕ (ਦੀਪਕ) - ਪਿਛਲੇ 4 ਦਿਨਾਂ ਤੋਂ ਲਾਪਤਾ ਪਿੰਡ ਘੁੱਦੂਵਾਲਾ ਦੇ ਰਹਿਣ ਵਾਲੇ ਨੌਜਵਾਨ ਗੁਰਬਚਨ ਸਿੰਘ ਉਰਫ ਲਾਡੀ ਪੁੱਤਰ ਮੰਗਲ ਸਿੰਘ ਦੀ ਲਾਸ਼ ਫਰੀਦਕੋਟ ਨੇੜਿਉਂ ਲੰਘਦੀਆਂ ਨਹਿਰਾਂ 'ਚੋਂ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਉਰਫ ਲਾਡੀ (30) ਆਟੋ ਚਾਲਕ ਸੀ, ਜੋ ਪਿੰਡ ਘੁੱਦੂਵਾਲਾ ਅਤੇ ਸਾਦਿਕ ਤੋਂ ਰੋਜ਼ਾਨਾਂ ਆਪਣੇ ਆਟੋ ਰਾਹੀਂ ਸਕੂਲ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀਦਕੋਟ ਲੈ ਕੇ ਜਾਂਦਾ ਸੀ । ਉਹ ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਸ਼ਹਿਰ 'ਚ ਆਟੋ ਚਲਾਉਂਦਾ ਸੀ ਅਤੇ ਦੇਰ ਸ਼ਾਮ ਤੱਕ ਘਰ ਪਰਤਦਾ ਸੀ। 

7 ਅਗਸਤ ਨੂੰ ਵੀ ਉਹ ਰੋਜ਼ਾਨਾ ਵਾਂਗ ਸਵੇਰੇ ਘਰੋਂ ਗਿਆ ਪਰ ਸ਼ਾਮ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਵੱਖ-ਵੱਖ ਥਾਵਾਂ 'ਤੇ ਭਾਲ ਕਰਨ 'ਤੇ ਉਸ ਦਾ ਕੁਝ ਪਤਾ ਨਾ ਲੱਗਾ। ਰੇਲਵੇ ਪੁਲ ਦੀ ਬੁਰਜੀ ਨਾਲ ਫਸੀ ਹੋਈ ਲਾਸ਼ ਰੇਲਵੇ ਪੁਲਸ ਫਰੀਦਕੋਟ ਨੂੰ ਬਰਾਮਦ ਹੋਈ, ਜਿਸ ਨੂੰ ਕਬਜ਼ੇ 'ਚ ਲੈ ਕੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News