ਲੁਧਿਆਣਾ : ਫਲੈਟਾਂ ਨੇੜੇ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Sunday, Apr 01, 2018 - 04:26 PM (IST)

ਲੁਧਿਆਣਾ : ਫਲੈਟਾਂ ਨੇੜੇ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਲੁਧਿਆਣਾ (ਮਹਿੰਦਰੂ) : ਲੁਧਿਆਣਾ ਦੇ ਦਸ਼ਮੇਸ਼ ਨਗਰ ਇਲਾਕੇ 'ਚ ਐੱਮ.ਆਈ.ਜੀ. ਫਲੈਟਾਂ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਬੰਟੀ ਦੇ ਰੂਪ 'ਚ ਹੋਈ ਹੈ ਜੋ ਕਿ ਇਕ ਪ੍ਰਵਾਸੀ ਮਜ਼ਦੂਰ ਦੇ ਨਾਲ ਸਕਰੈਪ ਦਾ ਕੰਮ ਕਰਦਾ ਸੀ। ਮ੍ਰਿਤਕ ਬੰਟੀ ਦੇ ਪਰਿਵਾਰ ਨੇ ਉਸਦਾ ਕਤਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ ਅਤੇ ਦੋਸ਼ ਪ੍ਰਵਾਸੀ ਮਜ਼ਦੂਰ 'ਤੇ ਲਗਾਏ ਹਨ।
ਬੰਟੀ ਪ੍ਰਵਾਸੀ ਮਜ਼ਦੂਰ ਭੀਮਾ ਨਾਲ ਕਰੀਬ ਦੋ ਸਾਲ ਤੋਂ ਸਕਰੈਪ ਦਾ ਕਾਰੋਬਾਰ ਕਰ ਰਿਹਾ ਸੀ। ਬੀਤੀ ਰਾਤ ਤੋਂ ਬੰਟੀ ਘਰ ਨਹੀਂ ਪਰਤਿਆ ਸੀ ਅਤੇ ਸਵੇਰੇ ਉਸਦੀ ਲਾਸ਼ ਬਰਾਮਦ ਹੋਈ। ਫਿਲਹਾਲ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਬੰਟੀ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ ਹੈ।


Related News