ਡੀ. ਜੇ. ਲਗਾ ਕੇ ਵਾਪਸ ਆਏ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ

02/12/2020 6:18:01 PM

ਕਪੂਰਥਲਾ (ਭੂਸ਼ਣ) : ਪੁਰਾਣੀ ਰੰਜਿਸ਼ ਨੂੰ ਲੈ ਕੇ 8 ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਕੇ ਇਕ ਨੋਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮੁਲਜ਼ਮਾਂ ਖਿਲਾਫ ਧਾਰਾ 324, 326, 307, 148, 149 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਤਲਾਸ਼ ਵਿਚ ਛਾਪਾਮਾਰੀ ਜਾਰੀ ਹੈ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਨਵਾਂ ਠੱਠਾ ਥਾਣਾ ਤਲਵੰਡੀ ਚੌਧਰੀਆ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਭਰਾ ਨਾਲ ਜਲੰਧਰ ਰੋਡ ਦੇ ਪੈਂਦੇ ਇਕ ਪੈਲੇਸ ਵਿਚ ਡੀਜੇ ਲਗਾਉਣ ਗਿਆ ਸੀ, ਸ਼ਾਮ ਕਰੀਬ 6.30 ਵਜੇ ਵਿਆਹ ਖਤਮ ਹੁੰਦੇ ਹੀ ਜਦੋਂ ਉਹ ਪੈਲੇਸ ਤੋਂ ਬਾਹਰ ਨਿਕਲਿਆ ਤਾਂ ਕਾਰ ਅਤੇ ਮੋਟਰਸਾਈਕਲਾਂ 'ਤੇ ਆਏ ਮਨਪ੍ਰੀਤ ਸਿੰਘ ਸੰਨੀ ਪੁੱਤਰ ਇੰਦਰਜੀਤ ਸਿੰਘ, ਨਵਦੀਪ ਸਿੰਘ ਉਰਫ ਨਵੀ ਨਾਗਰਾ ਪੁਤਰ ਜਗਦੀਸ ਸਿੰਘ ਵਾਸੀ ਪਿੰਡ ਉੱਚਾ ਥਾਣਾ ਫਤੂਢੀਂਗਾ ਨੇ ਆਪਣੇ 4-5 ਅਣਪਛਾਤੇ ਸਾਥੀਆਂ ਨਾਲ ਉਸ 'ਤੇ ਕਿਰਪਾਨਾ, ਦਾਤਰ ਅਤੇ ਬੈਸਬਾਲ ਨਾਲ ਕਈ ਵਾਰ ਕੀਤੇ ਜਿਸ ਦੌਰਾਨ ਉਸ ਦੇ ਸਿਰ 'ਤੇ ਕਈ ਗੰਭੀਰ ਸੱਟਾ ਆਈਆਂ। 
ਜ਼ਖਮੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਦਿਲਬਾਗ ਸਿੰਘ ਦੇ ਬਿਆਨ ਲਏ। ਜਿਸ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਮੰਨੀ ਅਤੇ ਨਵਦੀਪ ਸਿੰਘ ਉਰਫ ਨਵੀ ਨਾਗਰਾ ਸਮੇਤ 4-5 ਹੋਰ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Gurminder Singh

Content Editor

Related News