ਧਨੌਲਾ ''ਚ ਅਣਪਛਾਤੇਂ ਵਿਅਕਤੀਆ ਵੱਲੋਂ ਨੌਜਵਾਨ ’ਤੇ ਹਮਲਾ, ਬੁਰੀ ਤਰ੍ਹਾਂ ਜ਼ਖਮੀ

Saturday, Sep 02, 2023 - 06:09 PM (IST)

ਧਨੌਲਾ ''ਚ ਅਣਪਛਾਤੇਂ ਵਿਅਕਤੀਆ ਵੱਲੋਂ ਨੌਜਵਾਨ ’ਤੇ ਹਮਲਾ, ਬੁਰੀ ਤਰ੍ਹਾਂ ਜ਼ਖਮੀ

ਧਨੌਲਾ (ਰਾਈਆ) : ਸਥਾਨਕ ਅਗਵਾੜ ਝੱਲੀਆਂ ਦੇ ਇਕ ਨੌਜਵਾਨ ਨੂੰ ਆਣਪਛਾਤੇ ਵਿਅਕਤੀਆਂ ਵੱਲੋਂ ਗੰਭੀਰ ਰੂਪ ਵਿਚ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਮਨਪ੍ਰੀਤ ਸਿੰਘ (30) ਦੇ ਪਿਤਾ ਸੇਵਕ ਸਿੰਘ ਵਾਸੀ ਧਨੌਲਾ ਨੇ ਦੱਸਿਆ ਕਿ ਉਸਦਾ ਪੁੱਤਰ ਮੰਦਿਰ ਵਿਖੇ ਮੱਥਾ ਟੇਕਣ ਲਈ ਗਿਆ ਹੋਇਆ ਸੀ ਜਦਕਿ ਅਸੀਂ ਸ੍ਰੀ ਮਸਤੂਆਣਾ ਸਾਹਿਬ ਗਏ ਹੋਏ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸਦੇ ਪੁੱਤ ਦੀ ਕਾਫੀ ਕੁੱਟਮਾਰ ਕੀਤੀ ਜਿਸਨੂੰ ਅਸੀਂ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਖਲ ਕਰਵਾਇਆ ਹੈ।

ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਲੋਕਾਂ ਨੇ ਹਮਲਾ ਕੀਤਾ ਸੀ, ਜਿਸ ਸਬੰਧੀ ਉਨ੍ਹਾਂ ਕਰੀਬ 15 ਦਿਨ ਪਹਿਲਾਂ ਇਸ ਵਾਰਦਾਤ ਬਾਬਤ ਥਾਣਾ ਧਨੌਲਾ ਨੂੰ ਜਾਣੂੰ ਕਰਵਾਇਆ ਸੀ ਪਰ ਕੱਲ੍ਹ ਦੇਰ ਸ਼ਾਮ ਇਨ੍ਹਾਂ ਨੇ ਮੁੜ ਹਮਲਾ ਕਰਦਿਆਂ ਮੇਰੇ ਪੁੱਤਰ ਦੇ ਸੱਟਾ ਮਾਰੀ ਦਿੱਤੀਆਂ। ਪੁੱਤਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਮਾਮਲੇ ’ਤੇ ਥਾਣਾ ਮੁਖੀ ਨੇ ਦੱਸਿਆ ਕਿ ਉਹ ਪੜਤਾਲ ਕੀਤੀ ਜਾ ਰਹੀ ਹੈ। 
 


author

Gurminder Singh

Content Editor

Related News