ਮਾਛੀਵਾੜੇ ''ਚ ਹੋਏ ਯੋਗੀ ਸਾਹਨੀ ਦੇ ਕਤਲ ਦੀ ਗੁੱਥੀ ਸੁਲਝੀ

Sunday, Jul 15, 2018 - 03:09 PM (IST)

ਮਾਛੀਵਾੜੇ ''ਚ ਹੋਏ ਯੋਗੀ ਸਾਹਨੀ ਦੇ ਕਤਲ ਦੀ ਗੁੱਥੀ ਸੁਲਝੀ

ਖੰਨਾ (ਬਿਪਨ) - ਖੰਨਾ ਪੁਲਸ ਨੇ ਪਿਛਲੇ ਦਿਨੀਂ ਮਾਛੀਵਾੜੇ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਦਾ ਹੱਲ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਈ. ਪੀ. ਐੱਸ. ਧਰੂਵ ਦਹੀਆ ਅਤੇ ਐੱਸ .ਐੱਸ. ਪੀ. ਖੰਨਾ ਪੁਲਸ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਵਿਖੇ ਮਿਤੀ 22 ਜੂਨ ਨੂੰ ਯੋਗੀ ਸਾਹਨੀ ਉਰਫ਼ ਬਾਬਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਕਮਰੇ ਦੀ ਛੱਤ ਤੋਂ ਬਰਾਮਦ ਹੋਈ ਸੀ। 

PunjabKesari
ਖੰਨਾ ਪੁਲਸ ਨੇ ਸੀ. ਆਈ. ਏ. ਸਟਾਫ ਨਾਲ ਮਿਲ ਕੇ ਆਧੁਨਿਕ ਤਰੀਕੇ ਨਾਲ ਇਸ ਮਾਮਲੇ ਦੀ ਜਾਂਚ ਕਰਦਿਆਂ ਦੋਸ਼ੀ ਧਰਮਿੰਦਰ ਦਾਸ ਉਰਫ਼ ਧਾਰੂ ਪੁੱਤਰ ਰਾਜੂ ਨੂੰ ਕਾਬੂ ਕਰ ਲਿਆ ਹੈ। ਉਕਤ ਦੋਸ਼ੀ ਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ, ਯੋਗੀ ਸਾਹਨੀ ਦੇ ਖੋਖੇ 'ਤੇ ਬੀੜੀਆਂ ਪੀਣ ਜਾਂਦਾ ਸੀ ਅਤੇ ਦੋਵੇਂ ਇਕੱਠੇ ਹੋ ਕੇ ਸ਼ਰਾਬ ਵੀ ਪੀਂਦੇ ਸਨ। ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਉਸ ਦਾ ਕਤਲ ਨਸ਼ੇ ਦੀ ਹਾਲਤ 'ਚ ਪੈਸਿਆਂ ਦੇ ਲੈਣ-ਦੇਣ ਕਰਕੇ ਕੀਤਾ ਸੀ।


Related News