ਖਰੜ ''ਚ ਵੱਖ-ਵੱਖ ਥਾਵਾਂ ''ਤੇ ਮਨਾਇਆ ਗਿਆ ਅੰਤਰਰਾਸ਼ਟਰੀ ''ਯੋਗ ਦਿਵਸ''

06/21/2022 8:44:40 AM

ਖਰੜ (ਅਮਰਦੀਪ) : ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਖਰੜ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਯੋਗ ਦਿਵਸ ਮਨਾਇਆ ਗਿਆ। ਪੀਤਾਂਜਲੀ ਯੋਗ ਪੀਠ ਇਕਾਈ ਖਰੜ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੱਖ-ਵੱਖ ਥਾਵਾਂ 'ਤੇ ਯੋਗ ਦਿਵਸ ਮਨਾਇਆ ਗਿਆ। ਪੀਤਾਂਜਲੀ ਯੋਗ ਪੀਠ ਵੱਲੋਂ ਕਰਵਾਏ ਯੋਗਾ ਦਿਵਸ ਸਮਾਗਮ ਵਿੱਚ ਖਰੜ ਦੇ ਐੱਸ. ਡੀ. ਐੱਮ. ਰਵਿੰਦਰ ਸਿੰਘ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ, ਜਦੋਂ ਕਿ ਨਗਰ ਕੌਂਸਲ ਖਰੜ ਦੇ ਪ੍ਰਧਾਨ ਬੀਬਾ ਜਸਪ੍ਰੀਤ ਕੌਰ ਲੌਂਗੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ਪਾਰਦਰਸ਼ੀ ਤੇ ਨਿਰਪੱਖ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪੁਖ਼ਤਾ ਪ੍ਰਬੰਧ : ਰਿਟਰਨਿੰਗ ਅਫ਼ਸਰ

PunjabKesari

ਇਸ ਮੌਕੇ ਬੋਲਦਿਆਂ ਐੱਸ. ਡੀ. ਐੱਮ. ਨੇ ਕਿਹਾ ਕਿ ਯੋਗ ਸਾਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਸਿੱਧ ਹੁੰਦਾ ਹੈ। ਸਾਨੂੰ ਰੋਜ਼ਾਨਾ ਯੋਗਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਮੌਕੇ ਪੀਤਾਂਜਲੀ ਯੋਗਪੀਠ ਦੇ ਜ਼ਿਲ੍ਹਾ ਪ੍ਰਭਾਰੀ ਨਿਰਮਲ ਕੁਮਾਰ ਨੇ ਐੱਸ. ਡੀ. ਐੱਮ. ਅਤੇ ਨਗਰ ਕੌਂਸਲ ਪ੍ਰਧਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : PU ਦੇ ਕੇਂਦਰੀਕਰਨ ਮਾਮਲੇ ਸਬੰਧੀ ਐਕਸ਼ਨ 'ਚ CM ਮਾਨ, ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਇਸ ਮੌਕੇ  ਨੰਬਰਦਾਰ ਹਰਪ੍ਰੀਤ ਸਿੰਘ ਰਾਜੂ ਥਿੰਦ, ਹਰਵਿੰਦਰ ਸਿੰਘ ਪਾਲ, ਡੇਅਰੀ ਕੰਵਲਜੀਤ ਸਿੰਘ ਟਿਵਾਣਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News