'ਯੋਗਾ ਦਿਵਸ' 'ਚ ਰਾਜਨੀਤੀ ਦਾ ਤੜਕਾ, ਕਈ ਦਿੱਗਜਾਂ ਨੇ ਲਿਆ ਹਿੱਸਾ

Thursday, Jun 21, 2018 - 10:59 AM (IST)

ਜਲੰਧਰ— ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਜਲੰਧਰ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਭਾਜਪਾ ਨੇਤਾਵਾਂ ਰਾਕੇਸ਼ ਰਾਠੌਰ, ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ ਨੇ ਪਾਰਟੀ ਵਰਕਰਾਂ ਦੇ ਨਾਲ ਜਲੰਧਰ ਦੇ ਕੰਪਨੀ ਬਾਗ 'ਚ ਯੋਗ ਕੀਤਾ। ਇਸ ਦੇ ਨਾਲ ਹੀ ਸ਼ਾਹਕੋਟ 'ਚ ਵੀ ਕਾਂਗਰਸੀ ਐੱਮ.ਅੱਲ.ਏ. ਹਰਦੇਵ ਸਿੰਘ ਨੇ ਸਮਰਥਕਾਂ ਸਮੇਤ ਯੋਗ ਦਿਵਸ ਮਨਾਇਆ।

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ 177 ਦੇਸ਼ਾਂ ਨੇ ਜਦੋਂ 'ਯੋਗ' ਦੀ ਸ਼ਕਤੀ ਨੂੰ ਮੰਨਿਆ ਤਾਂ ਸੰਯੁਕਤ ਰਾਸ਼ਟਰ ਨੇ 2015 ਤੋਂ 21 ਜੂਨ ਨੂੰ ਅੰਤਰਰਾਸ਼ਟੀ ਯੋਗ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ।

PunjabKesari
ਯੋਗ ਦਾ ਮਤਲਬ
ਯੋਗ ਸੰਸਕ੍ਰਿਤ ਦੇ ਸ਼ਬਦ 'ਯੁੱਜ' ਤੋਂ ਪੈਦਾ ਹੋਇਆ ਹੈ, ਜਿਸ ਦਾ ਅਰਥ ਦਾ 'ਜੋੜਨਾ' ਯੋਗ ਸਾਡੇ ਸਰੀਰ ਮਨ ਅਤੇ ਆਤਮਾ 'ਚ ਸੰਯਮ ਸਥਾਪਿਤ ਕਰਦਾ ਹੈ, ਜਿਸ ਨਾਲ ਸਾਡੇ ਸਰੀਰ ਦੇ ਅੰਦਰ ਦੀਆਂ ਸ਼ਕਤੀਆਂ ਪੈਦਾ ਹੋਣ ਲੱਗਦੀਆਂ ਹਨ ਅਤੇ ਸਾਡੇ ਮਨ, ਸਰੀਰ ਅਤੇ ਆਤਮਾ ਦਾ ਆਪਸ 'ਚ ਸੰਪਰਕ ਹੋਣ ਨਾਲ ਸਰੀਰ ਤਰੋ-ਤਾਜ਼ਾ ਅਤੇ ਨਿਰੋਗੀ ਰਹਿੰਦਾ ਹੈ।

PunjabKesari
ਪੁਰਾਣੇ ਸਮੇਂ ਤੋਂ ਹੀ ਯੋਗ ਨੂੰ ਸਮਾਧੀ ਲਗਾਉਣ, ਯੋਗ ਕਿਰਿਆ ਨਾਲ ਪ੍ਰਮਾਤਮਾ ਤੱਕ ਪਹੁੰਚਾਉਣ ਦਾ ਸਾਧਨ ਮੰਨਿਆ ਜਾਂਦਾ ਹੈ।

PunjabKesari
ਸ੍ਰੀਮਦ ਭਗਵਤ ਗੀਤਾ 'ਚ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ 'ਯੋਗ: ਕਰਮਸੂ ਕੌਸ਼ਲ ਅਰਥਾਤ ਕਰਮਾਂ 'ਚ ਕੁਸ਼ਲਤਾ' ਨੂੰ ਯੋਗ ਕਹਿੰਦੇ ਹਨ। ਸ੍ਰੀਮਦ ਭਗਵਤ ਗੀਤਾ ਦੇ ਛੇਵੇਂ ਅਧਿਆਏ 'ਚ ਪਾਰੰਪਰਿਕ ਯੋਗ ਦੇ ਅਭਿਆਸ, ਧਿਆਨ 'ਤੇ ਹੀ ਚਰਚਾ ਕਰਦੇ ਹੋਏ ਕਰਮ, ਯੋਗ ਭਗਤੀ ਯੋਗ ਅਤੇ ਗਿਆਨ ਯੋਗ ਦੇ ਬਾਰੇ 'ਚ ਦੱਸਿਆ ਗਿਆ ਹੈ। ਕੁਝ ਵਿਦਵਾਨਾਂ ਦਾ ਮਤ ਹੈ ਕਿ ਜੀਵਨ ਆਤਮਾ ਅਤੇ ਪ੍ਰਮਾਤਮਾ ਦੇ ਮਿਲ ਜਾਣ ਨੂੰ ਯੋਗ ਕਿਹਾ ਜਾਂਦਾ ਹੈ।

PunjabKesari
'ਯੋਗ' ਉਹ ਪ੍ਰਾਚੀਨ ਗਿਆਨ ਹੈ ਜਿਸ ਨੂੰ ਪੂਰੀ ਦੁਨੀਆ ਨੇ ਮੰਨਿਆ ਹੈ। ਭਾਰਤੀ ਧਰੋਹਰ ਹੋਣ ਦੇ ਕਾਰਨ ਨਾਲ ਸਾਡੀ ਜੀਵਨ ਸ਼ੈਲੀ 'ਚ ਇਸ ਦਾ ਵਿਸ਼ੇਸ਼ ਮਹੱਤਵ ਹੈ। ਹੁਣ ਤਾਂ ਪੂਰੀ ਦੁਨੀਆ ਦੇ ਕਈ ਹਿੱਸਿਆਂ 'ਚ ਯੋਗ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਚੁੱਕਾ ਹੈ। ਇਸ ਨੂੰ ਕਰਨ ਨਾਲ ਸਰੀਰ ਅਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਕੰਟਰੋਲ ਕੀਤਾ ਜਾ ਸਕਦਾ ਹੈ।

PunjabKesari
ਯੋਗ ਦੇ ਪ੍ਰਕਾਰ
ਯੋਗ ਦੀ ਪ੍ਰਮਾਣਿਕ ਕਿਤਾਬਾਂ 'ਚ 4 ਪ੍ਰਕਾਰ ਦਾ ਵਰਣਨ ਮਿਲਦਾ ਹੈ। ਉਨ੍ਹਾਂ 'ਚ ਮੰਤਰਯੋਗ, ਹਠਯੋਗ, ਲੈਯੋਗ ਅਤੇ ਰਾਜਯੋਗ ਹੈ।
ਯੋਗ ਨੂੰ ਉੱਚ ਪੱਧਰੀ ਤੱਕ ਪਹੁੰਚਾਉਣ ਲਈ ਸਾਧਕ ਸਮਾਧੀ ਅਤੇ ਮੋਕਸ਼ ਵਰਗੀਆਂ ਕਿਰਿਆਵਾਂ ਕਰਦੇ ਹਨ। ਸ੍ਰੀਮਦ ਭਗਵਤ ਗੀਤਾ 'ਚ ਗਿਆਨ ਯੋਗ ਅਤੇ ਕਰਮਯੋਗ 2 ਪ੍ਰਕਾਰ ਦੇ ਯੋਗ ਦਾ ਵਰਣਨ ਮਿਲਦਾ ਹੈ। ਯੋਗ ਦੇ ਪ੍ਰਭਾਵ ਨਾਲ ਪ੍ਰਭਾਵਿਤ 30 ਕਰੋੜ ਦੀ ਜਨਸੰਖਿਆ ਵਾਲੇ ਅਮਰੀਕਾ 'ਚ ਵੀ ਕਰੀਬ 2 ਕਰੋੜ ਤੋਂ ਵਧ ਲੋਕ ਯੋਗ ਕਰਦੇ ਹਨ।

PunjabKesari


Related News