ਯਾਹੂ ਮੈਸੰਜਰ ਦੇ ਦਿਨਾਂ ''ਚ ਹੋਈ ਸੀ ਦੋਸਤੀ, ਸਰਕਾਰੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਕੀਤਾ ਵਿਆਹ

Saturday, Feb 09, 2019 - 04:54 PM (IST)

ਯਾਹੂ ਮੈਸੰਜਰ ਦੇ ਦਿਨਾਂ ''ਚ ਹੋਈ ਸੀ ਦੋਸਤੀ, ਸਰਕਾਰੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਕੀਤਾ ਵਿਆਹ

ਜਲੰਧਰ (ਭਾਰਤੀ, ਜਸਮੀਤ)—21ਵੀਂ ਸਦੀ ਦੀ ਸ਼ੁਰੂਆਤ 'ਚ ਜਦੋਂ ਇੰਟਰਨੈੱਟ ਕ੍ਰਾਂਤੀ ਜ਼ੋਰਾਂ 'ਤੇ ਸੀ ਤਾਂ ਇਸ ਦਾ ਬਹੁਤਾ ਲਾਭ ਨੌਜਵਾਨਾਂ ਨੂੰ ਮਿਲਿਆ। ਕਈ ਅਜਿਹੀਆਂ ਸੋਸ਼ਲ ਸਾਈਟਾਂ ਆਈਆਂ, ਜਿਨ੍ਹਾਂ ਨੇ ਮੀਲਾਂ ਦੂਰ ਬੈਠੇ ਪ੍ਰੇਮੀਆਂ ਨੂੰ ਮਿਲਾਇਆ। ਕਰਨਾਲ ਦੇ ਰਹਿਣ ਵਾਲੇ ਸੰਦੀਪ ਤੇ ਪਰਮਜੀਤ ਦਾ ਰਿਸ਼ਤਾ ਵੀ ਇਸੇ ਕ੍ਰਾਂਤੀ ਦੀ ਦੇਣ ਹੈ। ਦੋਵਾਂ ਦੀ ਜਾਣ-ਪਛਾਣ ਯਾਹੂ ਮੈਸੰਜਰ ਨਾਲ ਹੋਈ ਸੀ। 19 ਸਾਲ ਪਹਿਲਾਂ ਹਾਦਸੇ ਕਾਰਨ ਸਪਾਈਨਕਾਰਡ ਇੰਜਰੀ ਤੋਂ ਪੀੜਤ ਸੰਦੀਪ ਦੱਸਦਾ ਹੈ ਕਿ ਸੱਟ ਕਰਕੇ ਮੇਰਾ ਜ਼ਿਆਦਾਤਰ ਸਮਾਂ ਇੰਟਰਨੈੱਟ 'ਤੇ ਹੀ ਬੀਤਦਾ ਸੀ। ਇਕ ਦਿਨ ਮੈਨੂੰ ਪਰਮਜੀਤ ਨਾਂ ਦੀ ਆਈ. ਡੀ. ਤੋਂ ਮੈਸੇਜ ਆਇਆ ਤੇ ਮੈਂ 3-4 ਦਿਨਾਂ ਬਾਅਦ ਰਿਪਲਾਈ ਕਰ ਦਿੱਤਾ। ਕੋਈ ਜਵਾਬ ਨਾ ਆਇਆ ਤਾਂ 3-4

ਦਿਨਾਂ ਬਾਅਦ ਮੈਂ ਮੁੜ ਮੈਸੇਜ ਕਰ ਦਿੱਤਾ। ਇਸ ਵਾਰ ਜਵਾਬ ਆ ਗਿਆ। ਜਵਾਬ ਸੀ ਤੁਸੀਂ ਕੌਣ?
ਅਜਿਹਾ ਜਵਾਬ ਦੇਖ ਕੇ ਮੈਂ ਹੈਰਾਨ ਹੋ ਗਿਆ। ਸੋਚਿਆ ਹੁਣ ਰਿਪਲਾਈ ਨਹੀਂ ਕਰਾਂਗਾ। ਮੇਰੇ ਕਾਰਨ ਲੜਕੀ ਕਿਤੇ ਪ੍ਰੇਸ਼ਾਨ ਤਾਂ ਨਹੀਂ ਹੋ ਗਈ। ਸੌਰੀ ਫੀਲ ਕਰਨ ਲਈ ਮੈਸੇਜ ਭੇਜਦਾ ਰਿਹਾ। ਇਸ ਸਿਲਸਿਲੇ 'ਚ 1-1 ਲਾਈਨ ਕਰਦੇ ਹੋਏ ਸਾਡੇ ਦੋਵਾਂ ਦਰਮਿਆਨ ਗੱਲਬਾਤ ਦਾ ਲੰਬਾ ਸਿਲਸਿਲਾ ਸ਼ੁਰੂ ਹੋ ਗਿਆ।

ਅੰਮ੍ਰਿਤਸਰ ਵਿਚ ਪਰਮਜੀਤ ਇੰਟਰਨੈੱਟ ਕੈਫੇ 'ਤੇ ਜਾ ਕੇ ਮੇਰੇ ਨਾਲ ਚੈਟਿੰਗ ਕਰਦੀ ਸੀ ਤੇ ਗੱਲਾਂ ਹੀ ਗੱਲਾਂ 'ਚ ਪਤਾ ਲੱਗਾ ਕਿ ਪਰਮਜੀਤ ਦੀ ਉਹ ਆਈ. ਡੀ. ਉਸ ਨਾਲ ਕੰਮ ਕਰਨ ਵਾਲੀ ਉਸ ਦੀ ਦੋਸਤ ਨੇ ਬਣਾਈ ਸੀ। ਪਰਮਜੀਤ ਨੂੰ ਇਸ ਬਾਰੇ ਉਦੋਂ ਬਹੁਤਾ ਪਤਾ ਵੀ ਨਹੀਂ ਸੀ ਪਰ ਜਦੋਂ ਸਾਡੇ ਦਰਮਿਆਨ ਗੱਲਾਂ ਦਿਨ-ਬ-ਦਿਨ ਵਧਦੀਆਂ ਗਈਆਂ ਤਾਂ ਉਸ ਦਾ ਵੀ ਮੇਰੇ ਪ੍ਰਤੀ ਝੁਕਾਅ ਵਧਣ 'ਚ ਦੇਰ ਨਾ ਲੱਗੀ।

ਖੁਸ਼ਕਿਸਮਤ ਹਾਂ ਕਿ ਗਲਤੀ ਕਰਨ ਦੇ ਬਾਵਜੂਦ ਪਰਮਜੀਤ ਨੇ ਅਪਣਾਇਆ
ਸ਼ੁਰੂ 'ਚ ਪਰਮਜੀਤ ਨੂੰ ਮੇਰੀ ਇੰਜਰੀ ਬਾਰੇ ਪਤਾ ਨਹੀਂ ਸੀ। ਮੈਂ ਵੀ ਕੁਝ ਨਹੀਂ ਦੱਸਿਆ ਸੀ। ਇਕ ਦਿਨ ਅਚਾਨਕ ਪਰਮਜੀਤ ਨੇ ਮੇਰੀ ਕੁਆਲੀਫਿਕੇਸ਼ਨ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਮੈਂ 10ਵੀਂ ਪਾਸ ਹਾਂ। ਉਹ ਕਹਿਣ ਲੱਗੀ ਕਿ ਇਹ ਵੀ ਕੋਈ ਕੁਆਲੀਫਿਕੇਸ਼ਨ ਹੈ। ਇਸ ਨੂੰ ਤਾਂ ਲੋਕ ਅਨਪੜ੍ਹ ਸਮਝਦੇ ਹਨ। ਮੈਨੂੰ ਬਹੁਤ ਬੁਰਾ ਲੱਗਾ ਤੇ ਉਦੋਂ ਮੈਂ ਪਰਮਜੀਤ ਨੂੰ ਆਪਣੀ ਇੰਜਰੀ ਬਾਰੇ ਦੱਸਿਆ। ਜਦੋਂ ਉਸ ਨੂੰ ਮੇਰੀ ਇੰਜਰੀ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਉਹ ਰੋਣ ਲੱਗ ਪਈ। ਫਿਰ ਸਾਡੀ 3-4 ਦਿਨ ਗੱਲ ਨਹੀਂ ਹੋਈ। ਮੇਰੀ ਵੀ ਪਰਮਜੀਤ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੋਈ। ਥੋੜ੍ਹੇ ਦਿਨਾਂ ਬਾਅਦ ਫਿਰ ਤੋਂ ਦੋਸਤ ਵਜੋਂ ਗੱਲਬਾਤ ਸ਼ੁਰੂ ਹੋ ਗਈ। ਇਕ ਵਾਰ ਮੈਂ ਬਹੁਤ ਬੀਮਾਰ ਹੋ ਗਿਆ ਤਾਂ ਸਾਡੀ ਗੱਲਬਾਤ ਬੰਦ ਹੋ ਗਈ। ਉਦੋਂ ਪਰਮਜੀਤ ਨੇ ਸਾਡੇ ਘਰ ਦੇ ਲੈਂਡਲਾਈਨ 'ਤੇ ਫੋਨ ਕਰਕੇ ਮੇਰੇ ਪਿਤਾ ਜੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਹਸਪਤਾਲ ਤੋਂ ਮੇਰੀ ਗੱਲ ਪਰਮਜੀਤ ਨਾਲ ਕਰਾਈ। ਇਹੀ ਉਹ ਸਮਾਂ ਸੀ ਜਦੋਂ ਸਾਨੂੰ ਲੱਗਾ ਕਿ ਅਸੀਂ ਇਕ-ਦੂਜੇ ਲਈ ਬਣੇ ਹਾਂ।

ਜਦੋਂ ਗਿਫਟ ਲਈ ਅੱਧੀ ਰਾਤ ਨੂੰ ਕਰਾਉਣੀ ਪਈ ਸ਼ਾਪਿੰਗ
ਵੈਲੇਨਟਾਈਨ ਡੇਅ 'ਤੇ ਮੈਂ ਪਰਮਜੀਤ ਨੂੰ ਕੋਈ ਗਿਫਟ ਨਹੀਂ ਦਿੱਤਾ ਤੇ ਪਰਮਜੀਤ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਤਾਂ ਇੰਨੀਆਂ ਗੱਲਾਂ ਕਰਦੇ ਸੀ। ਹੁਣ ਤਾਂ ਇਕ ਗਿਫਟ ਵੀ ਲੈ ਕੇ ਨਹੀਂ ਦਿੱਤਾ ਤਾਂ ਮੈਂ ਪਰਮਜੀਤ ਨੂੰ ਰਾਤ ਨੂੰ ਬਾਜ਼ਾਰ ਲੈ ਕੇ ਗਿਆ ਤੇ ਉਸ ਦੀ ਪਸੰਦ ਦਾ ਗਿਫਟ ਦਿਵਾਇਆ। ਸੰਦੀਪ ਦੱਸਦੇ ਹਨ ਕਿ ਪਰਮਜੀਤ ਨੇ ਹੀ ਮੈਨੂੰ ਅੱਗੇ ਦੀ ਪੜ੍ਹਾਈ ਲਈ ਪ੍ਰੇਰਿਤ ਕੀਤਾ। ਅੱਜ ਮੈਂ ਸੀ. ਟੈੱਟ ਤੇ ਐੱਚ. ਟੈੱਟ. ਦੀ ਪ੍ਰੀਖਿਆ ਪਾਸ ਕਰ ਲਈ ਹੈ।

'ਜੌਬ ਛੱਡਣ ਦੀ ਲੋੜ ਨਹੀਂ, ਅਸੀਂ ਕਰ ਲਵਾਂਗੇ ਮੈਨੇਜ'
ਪਰਮਜੀਤ ਦੱਸਦੀ ਹੈ-ਇਸ ਦੌਰਾਨ ਮੇਰੀ ਸਰਕਾਰੀ ਨੌਕਰੀ ਲੱਗ ਗਈ। ਸਾਡੇ ਵਿਆਹ 'ਚ ਸਭ ਤੋਂ ਵੱਡੀ ਮੁਸ਼ਕਲ ਸੰਦੀਪ ਦੀ ਇੰਜਰੀ ਸੀ। ਵਿਆਹ ਲਈ ਪਿਤਾ ਜੀ ਮੰਨ ਨਹੀਂ ਰਹੇ ਸਨ। ਮੈਂ ਕੋਸ਼ਿਸ਼ ਜਾਰੀ ਰੱਖੀ। ਮੈਨੂੰ ਪਰਮ ਪਸੰਦ ਸੀ ਪਰ ਵਿਆਹ ਲਈ ਪਹਿਲਾਂ ਪਰਮਜੀਤ ਨੇ ਕਿਹਾ ਤਾਂ ਮੈਂ ਕਿਹਾ ਕਿ ਤੁਹਾਡੇ ਘਰ ਵਾਲੇ ਨਹੀਂ ਮੰਨਣਗੇ। ਪਹਿਲਾਂ ਤੁਸੀਂ ਆਪਣੇ ਘਰਵਾਲਿਆਂ ਨੂੰ ਮਨਾਓ। ਫਿਰ ਮੈਂ ਆਪਣੇ ਘਰ ਗੱਲ ਕਰਾਂਗਾ। ਪਰਮਜੀਤ ਕਹਿੰਦੀ ਹੈ ਕਿ ਜਦੋਂ ਵੀ ਮੇਰੇ ਵਿਆਹ ਦੀ ਗੱਲ ਚਲਦੀ ਤਾਂ ਮੈਂ ਹਰ ਮੁੰਡੇ ਦੀ ਸੰਦੀਪ ਨਾਲ ਤੁਲਨਾ ਕਰਕੇ ਦੇਖਦੀ ਸੀ ਤੇ ਹਰ ਰਿਸ਼ਤੇ ਨੂੰ ਮਨ੍ਹਾ ਕਰ ਦਿੰਦੀ ਸੀ। ਜਦੋਂ ਮੈਂ ਆਪਣੇ ਪਿਤਾ ਨੂੰ ਸੰਦੀਪ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਹਿਲਾਂ ਮੈਂ ਮੁੰਡੇ ਨੂੰ ਮਿਲਾਂਗਾ ਫਿਰ ਆਪਣਾ ਫੈਸਲਾ ਦੱਸਾਂਗਾ। ਉਦੋਂ ਸੰਦੀਪ ਨੇ ਆਪਣੇ ਘਰ ਸਾਡੇ ਵਾਰੇ ਦੱਸਿਆ ਤੇ ਮੇਰੇ ਪਿਤਾ ਜੀ ਸੰਦੀਪ ਨੂੰ ਮਿਲੇ ਤੇ ਹਾਂ ਕਰ ਦਿੱਤੀ ਪਰ ਮੇਰੀ ਜੌਬ ਅੰਮ੍ਰਿਤਸਰ ਸੀ ਤੇ ਵਿਆਹ ਕਰਨਾਲ ਹੋ ਰਿਹਾ ਸੀ। ਮੇਰੇ ਪਿਤਾ ਜੀ ਨੇ ਕਿਹਾ ਤੈਨੂੰ ਜੌਬ ਛੱਡਣੀ ਪਵੇਗੀ। ਮੈਂ ਇਸ ਬਾਰੇ ਸੰਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੌਬ ਛੱਡਣ ਦੀ ਲੋੜ ਨਹੀਂ, ਅਸੀਂ ਮੈਨੇਜ ਕਰ ਲਵਾਂਗੇ ਫਿਰ ਜਾ ਕੇ 8 ਸਾਲਾਂ ਬਾਅਦ ਮੇਰਾ ਤੇ ਸੰਦੀਪ ਦਾ ਵਿਆਹ ਹੋਇਆ।

ਜਦੋਂ ਗਿਫਟ ਲਈ ਅੱਧੀ ਰਾਤ ਨੂੰ ਕਰਾਉਣੀ ਪਈ ਸ਼ਾਪਿੰਗ
ਵੈਲੇਨਟਾਈਨ ਡੇਅ 'ਤੇ ਮੈਂ ਪਰਮਜੀਤ ਨੂੰ ਕੋਈ ਗਿਫਟ ਨਹੀਂ ਦਿੱਤਾ ਤੇ ਪਰਮਜੀਤ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਤਾਂ ਇੰਨੀਆਂ ਗੱਲਾਂ ਕਰਦੇ ਸੀ। ਹੁਣ ਤਾਂ ਇਕ ਗਿਫਟ ਵੀ ਲੈ ਕੇ ਨਹੀਂ ਦਿੱਤਾ ਤਾਂ ਮੈਂ ਪਰਮਜੀਤ ਨੂੰ ਰਾਤ ਨੂੰ ਬਾਜ਼ਾਰ ਲੈ ਕੇ ਗਿਆ ਤੇ ਉਸ ਦੀ ਪਸੰਦ ਦਾ ਗਿਫਟ ਦਿਵਾਇਆ। ਸੰਦੀਪ ਦੱਸਦੇ ਹਨ ਕਿ ਪਰਮਜੀਤ ਨੇ ਹੀ ਮੈਨੂੰ ਅੱਗੇ ਦੀ ਪੜ੍ਹਾਈ ਲਈ ਪ੍ਰੇਰਿਤ ਕੀਤਾ। ਅੱਜ ਮੈਂ ਸੀ. ਟੈੱਟ ਤੇ ਐੱਚ. ਟੈੱਟ. ਦੀ ਪ੍ਰੀਖਿਆ ਪਾਸ ਕਰ ਲਈ ਹੈ।


author

Shyna

Content Editor

Related News