ਹਿਸਾਬ-ਕਿਤਾਬ ਲਈ ਕੋਠੀ ਬੁਲਾ ਕੇ ਕੀਤੀ ਬਦਫੈਲੀ
Wednesday, Nov 01, 2017 - 01:02 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਇਕ ਵਿਅਕਤੀ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ ਥਾਣਾ ਮੂਨਕ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮਹੀਂਪਾਲ ਸਿੰਘ ਨੇ ਦੱਸਿਆ ਕਿ ਪੀੜਤ ਨੇ ਬਿਆਨ ਦਰਜ ਕਰਵਾਏ ਕਿ ਉਹ ਮਿਲਖੀ ਰਾਮ ਉਰਫ ਵਿੱਕੀ ਵਾਸੀ ਮੂਨਕ ਦੀ ਆੜ੍ਹਤ ਦੀ ਦੁਕਾਨ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਮੁਨੀਮੀ ਦਾ ਕੰਮ ਸਿੱਖ ਰਿਹਾ ਸੀ। 25 ਅਕਤੂਬਰ ਨੂੰ ਦੋਸ਼ੀ ਨੇ ਉਸ ਨੂੰ ਹਿਸਾਬ-ਕਿਤਾਬ ਕਰਨ ਲਈ ਆਪਣੀ ਕੋਠੀ 'ਚ ਬੁਲਾ ਲਿਆ ਅਤੇ ਉਸ ਨਾਲ ਜ਼ਬਰਦਸਤੀ ਬਦਫੈਲੀ ਕੀਤੀ।
ਮੂਨਕ, (ਸੈਣੀ)- ਪੀੜਤ ਨੇ ਦੱਸਿਆ ਕਿ ਦੋਸ਼ੀ ਨੇ ਜਦੋਂ ਕੋਠੀ ਦਾ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਫੋਨ ਚਾਰਜ ਲਾਉਣ ਦੇ ਬਹਾਨੇ ਵੀਡੀਓ ਰਿਕਾਡਿੰਗ 'ਤੇ ਲਾ ਦਿੱਤਾ । ਪੀੜਤ ਨੇ ਦਾਅਵਾ ਕੀਤਾ ਕਿ ਸਾਰੀ ਵਾਰਦਾਤ ਉਸ ਦੇ ਮੋਬਾਇਲ ਵਿਚ ਰਿਕਾਰਡ ਹੋ ਗਈ ਹੈ।
ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।