ਅਮਲੋਹ ਦੇ ਵਿਧਾਇਕ ਦੇ ਗਲਤ ਰਵੱਈਏ ਕਾਰਨ ਝੋਨੇ ਦੀ ਖਰੀਦ ''ਚ ਪਏਗਾ ਵਿਘਨ : ਬਾਜਵਾ
Monday, Oct 03, 2022 - 02:34 AM (IST)
ਗੁਰਦਾਸਪੁਰ (ਜੀਤ ਮਠਾਰੂ) : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਉਸ ਦੇ ਬੇਰਹਿਮ ਅਤੇ ਗਲਤ ਵਿਵਹਾਰ ਲਈ ਝੋਨੇ ਦੀ ਫਸਲ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਲਈ ਗੰਭੀਰ ਖਤਰਾ ਪੈਦਾ ਕਰਨ 'ਤੇ ਆਲੋਚਨਾ ਕੀਤੀ ਹੈ। ਬਾਜਵਾ ਨੇ ਮੀਡੀਆ ਰਿਪੋਰਟਾਂ ਦੇ ਹਿੱਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਲੋਹ ਤੋਂ 'ਆਪ' ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖੁਮਾਣੋਂ ਦੀ ਰਾਏਪੁਰ ਮਾਜਰੀ ਅਨਾਜ ਮੰਡੀ 'ਚ ਪਨਗ੍ਰੇਨ ਇੰਸਪੈਕਟਰ ਗੁਰਮੀਤ ਸਿੰਘ ਨੂੰ ਜਿਸ ਤਰ੍ਹਾਂ ਜਨਤਕ ਤੌਰ 'ਤੇ ਜ਼ਲੀਲ ਕੀਤਾ, ਉਹ ਨਾ ਸਿਰਫ ਸ਼ਰਮਨਾਕ ਹੈ ਸਗੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਵੀ ਹੈ।
ਇਹ ਵੀ ਪੜ੍ਹੋ : G Khan ਦੀ ਮੁਆਫ਼ੀ ਨੂੰ ਲੈ ਕੇ 2 ਧਿਰਾਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ
ਉਨ੍ਹਾਂ ਕਿਹਾ ਕਿ ਇਸ ਵਿਧਾਇਕ ਨੇ ਇੰਸਪੈਕਟਰ ਨੂੰ ਉਦੋਂ ਜ਼ਲੀਲ ਕੀਤਾ ਜਦੋਂ ਝੋਨੇ ਦੀ ਖਰੀਦ ਪ੍ਰਕਿਰਿਆ ਜ਼ੋਰਾਂ 'ਤੇ ਸੀ। ਹੁਣ ਇੰਸਪੈਕਟਰ ਅਤੇ ਉਸ ਦੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਮਲੋਹ ਦੇ ਵਿਧਾਇਕ ਦਾ ਵਿਰੋਧ ਕਰਨ ਲਈ ਖਰੀਦ ਪ੍ਰਕਿਰਿਆ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਇੰਸਪੈਕਟਰ ਅਨੁਸਾਰ ਅਮਲੋਹ ਦੇ ਵਿਧਾਇਕ ਨੇ ਉਸ ਦੀ ਬਦਲੀ ਪਠਾਨਕੋਟ ਕਰਾਉਣ ਦੀ ਧਮਕੀ ਵੀ ਦਿੱਤੀ ਸੀ ਅਤੇ ਵਿਧਾਇਕ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਸਬੰਧਤ ਮੰਤਰੀ ਨਾਲ ਗੱਲ ਕਰ ਚੁੱਕੇ ਹਨ। ਬਾਜਵਾ ਨੇ ਵਿਧਾਇਕ ਦੇ ਇਸ ਤਰ੍ਹਾਂ ਦੇ ਵਿਵਹਾਰ 'ਤੇ ਹੈਰਾਨੀ ਪ੍ਰਗਟਾਈ ਹੈ। ਉਹ ਇਹ ਵੀ ਨਹੀਂ ਸਮਝਦਾ ਕਿ ਜੇਕਰ ਝੋਨੇ ਦੀ ਫਸਲ ਦੀ ਖਰੀਦ ਰੁਕ ਜਾਂਦੀ ਹੈ ਤਾਂ ਇਸ ਦਾ ਭਾਰੀ ਨੁਕਸਾਨ ਕਿਸਾਨਾਂ ਨੂੰ ਹੋਵੇਗਾ। ਬਦਕਿਸਮਤੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਸੀਨੀਅਰ ਆਗੂ ਇਨ੍ਹਾਂ ਵਿਧਾਇਕਾਂ ਨੂੰ ਅਨੁਸ਼ਾਸਿਤ ਕਰਨ ਵਿੱਚ ਨਾਕਾਮ ਰਹੇ ਹਨ ਕਿਉਂਕਿ ਇਹ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਰਹਿੰਦੇ ਹਨ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬੱਚੇ ਨੂੰ ਡਰਾ-ਧਮਕਾ ਮੈਡੀਕਲ ਸਟੋਰ 'ਚੋਂ ਲੁੱਟ ਕੇ ਲੈ ਗਏ ਲੈਪਟਾਪ ਤੇ ਮੋਬਾਈਲ
ਬਾਜਵਾ ਨੇ ਕਿਹਾ ਕਿ ਬੱਸੀ ਪਠਾਣਾ ਤੋਂ 'ਆਪ' ਦਾ ਇਕ ਹੋਰ ਵਿਧਾਇਕ ਰੁਪਿੰਦਰ ਸਿੰਘ ਹੈਪੀ ਇਸ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਸੀ ਅਤੇ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਉਹ ਵੀ ਅਮਲੋਹ ਦੇ ਵਿਧਾਇਕ ਵੱਲੋਂ ਕੀਤੇ ਮਾੜੇ ਵਿਵਹਾਰ ਤੋਂ ਇਨਕਾਰੀ ਹੈ। ਪਨਗ੍ਰੇਨ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਵਿੱਚ ਖਰੀਦ ਪ੍ਰਕਿਰਿਆ ਨੂੰ ਰੋਕਣ ਦਾ ਫੈਸਲਾ ਕਰਨ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਹਲਕਾ ਵਿਧਾਇਕ ਦੇ ਖਿਲਾਫ਼ ਤੁਰੰਤ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਅਤੇ ਵਿਧਾਇਕ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਹਿਣ ਤਾਂ ਜੋ ਝੋਨੇ ਦੀ ਖਰੀਦ ਪ੍ਰਕਿਰਿਆ ਠੱਪ ਨਾ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।