2 ਵਿਆਹ ਕਰਾ ਚੁੱਕੇ ਇੰਸਪੈਕਟਰ ਨੇ ਤੀਜੀ ਵਾਰ ਵਿਆਹੀ ਲੇਖਕਾ ਨਾਲ ਲਈਆਂ ਲਾਵਾਂ, ਗੁੱਝੇ ਭੇਤਾਂ ਨੇ ਪਲਟੀ ਕਹਾਣੀ

Wednesday, Sep 09, 2020 - 12:10 PM (IST)

ਮੋਹਾਲੀ (ਪਰਦੀਪ) : ਖਰੜ ਦੀ ਵਸਨੀਕ ਇਕ ਨੈਸ਼ਨਲ ਐਵਾਰਡੀ ਲੇਖਕਾ ਨੇ ਪੰਜਾਬ ਪੁਲਸ ਦੇ ਇਕ ਇੰਸਪੈਕਟਰ 'ਤੇ ਉਸ ਨਾਲ ਜਾਅਲੀ ਢੰਗ ਨਾਲ ਵਿਆਹ ਕਰਵਾਉਣ ਅਤੇ ਉਸ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਉਣ ਅਤੇ ਫਿਰ ਧੋਖਾ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਦੂਜੇ ਪਾਸੇ ਉਕਤ ਇੰਸਪੈਕਟਰ ਗੁਰਮੀਤ ਸਿੰਘ ਨੇ ਲੇਖਕ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਉਲਟਾ ਉਸ 'ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : JEE Main 2020 : NTA ਨੇ ਜਾਰੀ ਕੀਤੀ 'ਆਂਸਰ-ਕੀ', ਜਾਣੋ ਕਦੋਂ ਜਾਰੀ ਹੋਣਗੇ 'ਨਤੀਜੇ'

ਲੇਖਕਾ ਮੁਤਾਬਕ ਇਸਪੈਕਟਰ ਗੁਰਮੀਤ ਸਿੰਘ (ਜੋ ਕਿ ਇਸ ਸਮੇਂ ਥਾਣਾ ਸ਼ੰਭੂ, ਜ਼ਿਲ੍ਹਾ ਪਟਿਆਲਾ) ਵਿਖੇ ਤਾਇਨਾਤ ਹੈ। ਉਸ ਨੇ ਉਸ ਨਾਲ ਵਿਆਹ ਕਰਨ ਸਮੇਂ ਜਿੱਥੇ ਇਕ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਭੰਗ ਕੀਤਾ, ਉੱਥੇ ਹੀ ਲਾਵਾਂ ਲੈਣ ਸਮੇਂ ਗੁਰਮੀਤ ਸਿੰਘ ਨੇ ਆਪਣੇ ਮਾਂ-ਭਰਾ ਵੀ ਜਾਅਲੀ ਖੜ੍ਹੇ ਕਰ ਦਿੱਤੇ। ਲੇਖਕਾ ਨੇ ਦੋਸ਼ ਲਾਇਆ ਕਿ ਗੁਰਮੀਤ ਸਿੰਘ ਪਹਿਲਾਂ ਤੋਂ ਹੀ ਦੋ ਵਿਆਹ ਕਰਵਾ ਚੁੱਕਾ ਹੈ, ਜਿਨ੍ਹਾਂ 'ਚੋਂ ਉਸ ਦੀ ਇਕ ਪਤਨੀ ਵਿਦੇਸ਼ 'ਚ ਰਹਿੰਦੀ ਹੈ, ਜਦੋਂ ਕਿ ਦੂਜੀ ਪਤਨੀ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ। ਲੇਖਕਾ ਮੁਤਾਬਕ ਇੰਸਪੈਕਟਰ ਗੁਰਮੀਤ ਸਿੰਘ ਨੇ 23 ਫਰਵਰੀ, 2020 ਨੂੰ ਉਸ ਨਾਲ ਗੁਰਦੁਆਰਾ ਅੰਬ ਸਾਹਿਬ ਫ਼ੇਜ਼-8 ਮੋਹਾਲੀ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਵਿਆਹ ਕੀਤਾ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ

ਉਸ ਨੇ ਦੱਸਿਆ ਕਿ ਇੰਸਪੈਕਟਰ ਗੁਰਮੀਤ ਸਿੰਘ ਖਿਲਾਫ਼ ਉਸ ਵੱਲੋਂ ਆਈ. ਜੀ. ਰੋਪੜ ਰੇਂਜ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਸ ਖਿਲਾਫ਼ ਧੋਖਾਧੜੀ ਅਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਆਈ. ਜੀ. ਵੱਲੋਂ ਇਸ ਸ਼ਿਕਾਇਤ ਦੀ ਜਾਂਚ ਮੋਹਾਲੀ ਦੀ ਇਕ ਆਈ. ਪੀ. ਐੱਸ. ਅਫ਼ਸਰ ਬੀਬੀ ਨੂੰ ਸੌਂਪੀ ਗਈ ਹੈ। ਇਸ ਸਬੰਧੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਧੋਖਾ ਉਸ ਨੇ ਨਹੀਂ ਦਿੱਤਾ, ਸਗੋਂ ਉਸ 'ਤੇ ਇਲਜ਼ਾਮ ਲਗਾਉਣ ਵਾਲੀ ਲੇਖਕਾ ਨੇ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਲੇਖਕਾ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਉਸ ਨਾਲ ਵਿਆਹ ਕਰ ਲਿਆ ਸੀ ਅਤੇ ਉਸ ਦੇ ਘਰ ਤੋਂ ਸੋਨੇ ਦੇ ਸਾਰੇ ਗਹਿਣੇ ਵੀ ਨਾਲ ਲੈ ਗਈ।

ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਖ੍ਹੋਲੇ ਗੁੱਝੇ ਭੇਤ, ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦਿੱਤੀ ਧਮਕੀ

ਇਹ ਪੁੱਛੇ ਜਾਣ ’ਤੇ ਵੀ ਫੇਸਬੁੱਕ 'ਤੇ ਉਸ ਵੱਲੋਂ ਕਈ ਹੋਰ ਕੁੜੀਆਂ ਨੂੰ ਵਿਆਹ ਲਈ ਪੇਸ਼ਕਸ਼ ਕੀਤੀ ਗਈ ਸੀ, ਜਿਨ੍ਹਾਂ ਦੇ ਸਬੂਤ ਉਸ ਲੇਖਕਾ ਕੋਲ ਹਨ ਤਾਂ ਇੰਸਪੈਕਟਰ ਨੇ ਕਿਹਾ ਕਿ ਜਿੱਥੋਂ ਤੱਕ ਨਕਲੀ ਮਾਂ ਅਤੇ ਭਰਾ ਨੂੰ ਵਿਆਹ 'ਤੇ ਨਾਲ ਲੈ ਕੇ ਆਉਣ ਦੀ ਗੱਲ ਹੈ, ਉਨ੍ਹਾਂ ਦੇ ਮਾਤਾ-ਪਿਤਾ ਅੰਤਰਜਾਤੀ ਦੇ ਹੋਣ ਕਾਰਣ ਇਸ ਵਿਆਹ ਦੇ ਖਿਲਾਫ਼ ਸਨ, ਇਸ ਲਈ ਉਹ ਆਪਣੇ ਦੋਸਤ ਅਤੇ ਦੋਸਤ ਦੀ ਮਾਤਾ ਨੂੰ ਨਾਲ ਲੈ ਕੇ ਗਿਆ ਸੀ ਅਤੇ ਇਸ ਬਾਰੇ ਲੇਖਕਾ ਨੂੰ ਵੀ ਦੱਸ ਦਿੱਤਾ ਗਿਆ ਸੀ। ਇੰਸਪੈਕਟਰ ਨੇ ਕਿਹਾ ਕਿ ਉਸ ਦਾ ਤਲਾਕ ਹੋਣ ਤੋਂ ਬਾਅਦ ਆਪਣੇ ਵਿਆਹ ਵਾਸਤੇ ਉਹ ਕੁੜੀ ਦੀ ਭਾਲ ਕਰ ਰਿਹਾ ਸੀ, ਜਿਸ ਦੌਰਾਨ ਕਈ ਕੁੜੀਆਂ ਨਾਲ ਗੱਲਬਾਤ ਵੀ ਕੀਤੀ ਹੋ ਸਕਦੀ ਹੈ।



 


Babita

Content Editor

Related News