ਪਤਨੀ ਨਾਲ ਕੁੱਟਮਾਰ ਕਰਕੇ ਕੀਤਾ ਜ਼ਖਮੀ

07/02/2017 7:17:21 AM

ਕਪੂਰਥਲਾ, (ਮਲਹੋਤਰਾ)- ਆਪਣੀ ਹੀ ਪਤਨੀ ਨੂੰ ਮਾਮੂਲੀ ਘਰੇਲੂ ਵਿਵਾਦ ਨੂੰ ਲੈ ਕੇ ਆਪਣੀ ਮਾਂ ਤੇ ਭਾਬੀ ਨਾਲ ਮਿਲ ਕੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਨੂੰ ਇਲਾਜ ਲਈ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ 'ਚ ਇਲਾਜ ਅਧੀਨ ਚਰਨਜੀਤ ਕੌਰ ਪਤਨੀ ਜਗਸੀਰ ਸਿੰਘ ਨਿਵਾਸੀ ਪਿੰਡ ਮਨਸੂਰਵਾਲ ਦੋਨਾ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਰਾਜ ਮਿਸਤਰੀਆਂ ਤੋਂ ਪਾਣੀ ਨਿਕਾਸੀ ਦਾ ਪਾਈਪ ਪਾ ਰਹੀ ਸੀ ਕਿ ਇੰਨ੍ਹੇ 'ਚ ਉਸਦੀ ਸੱਸ ਜੀਤੋ ਪਤਨੀ ਦਲੀਪ ਸਿੰਘ ਤੇ ਜੇਠਾਣੀ ਹਰਬੰਸੋ ਪਤਨੀ ਰੂਲਦੂ ਰਾਮ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ, ਜਦੋਂ ਮੈਂ ਵਿਰੋਧ ਕੀਤਾ ਤਾਂ ਉਨ੍ਹਾਂ ਦੋਵਾਂ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨੇ 'ਚ ਬਾਹਰ ਤੋਂ ਆਏ ਮੇਰੇ ਪਤੀ ਜਗਸੀਰ ਸਿੰਘ ਨੇ ਆਪਣੀ ਮਾਂ ਦੀ ਗੱਲ ਸੁਣ ਕੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧ 'ਚ ਦੂਸਰੇ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। 


Related News