ਚੰਡੀਗੜ੍ਹ ''ਚ ਹੋਵੇਗੀ ਵਿਸ਼ਵ ਮਠਿਆਈ ਨਮਕੀਨ ਕਨਵੈਨਸ਼ਨ, ਕਾਰੋਬਾਰ ਸਬੰਧੀ ਮਿਲੇਗੀ ਨਵੀਨਤਮ ਜਾਣਕਾਰੀ

Monday, Nov 14, 2022 - 09:16 PM (IST)

ਲੁਧਿਆਣਾ (ਸਹਿਗਲ) : ਹਲਵਾਈ ਅਤੇ ਨਮਕੀਨ ਉਦਯੋਗ ਨੂੰ ਅਪਡੇਟ ਕਰਨ ਲਈ, ਫੈਡਰੇਸ਼ਨ ਆਫ਼ ਸਵੀਟ ਐਂਡ ਨਮਕੀਨ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ ਪੰਜਵੀਂ ਵਿਸ਼ਵ ਮਠਿਆਈ ਨਮਕੀਨ ਕਨਵੈਨਸ਼ਨ ਅਤੇ ਐਕਸਪੋ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਵਾਈ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਰਮੇਸ਼ ਮਿੱਤਲ ਅਤੇ ਲਵਲੀ ਗਰੁੱਪ ਜਲੰਧਰ ਦੇ ਚੇਅਰਮੈਨ, ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੇਜ ਲਵਲੀ ਸਵੀਟਸ ਲੁਧਿਆਣਾ ਦੇ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਠਾਈ ਅਤੇ ਨਮਕੀਨ ਉਦਯੋਗ ਨੇ ਹੁਣ ਇਕ ਵਿਸ਼ਵਵਿਆਪੀ ਰੂਪ ਧਾਰਨ ਕਰ ਲਿਆ ਹੈ, ਜਿਸ ਵਿਚ ਰੋਜ਼ ਨਵੇਂ ਤਰੀਕਿਆਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ 19 ਤੋਂ 21 ਦਸੰਬਰ ਤਕ ਪਰੇਡ ਗਰਾਊਂਡ, ਚੰਡੀਗੜ੍ਹ ਸੈਕਟਰ 17 ਵਿਖੇ ਇਹ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹਲਵਾਈ ਅਤੇ ਨਮਕੀਨ ਦੇ ਕਾਰੋਬਾਰ ਨਾਲ ਸਬੰਧਤ ਨਵੀਂ ਮਸ਼ੀਨਰੀ, ਪੈਕਿੰਗ ਮਟੀਰੀਅਲ, ਕੱਚਾ ਮਾਲ ਸਮੇਤ ਹੋਰ ਕਈ ਚੀਜ਼ਾਂ ਇਕ ਛੱਤ ਹੇਠ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਸਾਈਬਰ ਠੱਗ ਨੇ ਖੁਦ ਨੂੰ ਭਾਣਜਾ ਬਣਾ ਕੇ ਵਿਅਕਤੀ ਤੋਂ 6 ਲੱਖ ਕਰਵਾਏ ਟਰਾਂਸਫਰ

ਉਨ੍ਹਾਂ ਦੱਸਿਆ ਕਿ ਇਹ ਕਾਨਫਰੰਸ ਪਹਿਲੀ ਵਾਰ ਪੰਜਾਬ ਵਿਚ ਹੋਣ ਜਾ ਰਹੀ ਹੈ, ਜਿਸ ਦੀ ਮੇਜ਼ਬਾਨੀ ਪੰਜਾਬ ਅਤੇ ਚੰਡੀਗੜ੍ਹ ਸਾਂਝੇ ਤੌਰ ’ਤੇ ਕਰਨਗੇ। ਇਸ ਸਮਾਗਮ ਦੀ ਰੂਪ-ਰੇਖਾ ਤੈਅ ਕਰਨ ਲਈ ਸੋਮਵਾਰ ਨੂੰ ਪੰਜਾਬ ਕਨਫੈਕਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਟਲ ਨਾਗਪਾਲ ਰੀਜੈਂਸੀ, ਲੁਧਿਆਣਾ ਵਿਖੇ ਹੋਈ, ਜਿਸ ਵਿਚ ਇਸ ਕਾਨਫਰੰਸ ਅਤੇ ਐਕਸਪੋ ਨੂੰ ਸਫਲ ਬਣਾਉਣ ਲਈ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਹਲਵਾਈਆਂ ਨੂੰ ਵੀ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ। ਕਨਫੈਕਸ਼ਨਰੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੇਜ ਲਵਲੀ ਫੂਡਜ਼ ਦੇ ਚਰਨਜੀਤ ਸਿੰਘ, ਸਿੰਧੀ ਸਵੀਟਸ ਚੰਡੀਗੜ੍ਹ ਦੇ ਨੀਰਜ ਬਜਾਜ ਅਤੇ ਸ਼ਰਮਨ ਜੈਨ ਸਵੀਟਸ ਦੇ ਬਿਪਨ ਜੈਨ ਨੇ ਦੱਸਿਆ ਕਿ ਕਨਫੈਕਸ਼ਨਰੀ ਅਤੇ ਨਮਕੀਨ ਦਾ ਧੰਦਾ ਹੁਣ ਪਹਿਲਾਂ ਵਾਂਗ ਰਵਾਇਤੀ ਨਹੀਂ ਰਿਹਾ, ਸਗੋਂ ਇਸ ਵਿਚ ਨਵੀਨਤਮ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਮਸ਼ੀਨਰੀ, ਪੈਕਿੰਗ, ਕੱਚਾ ਮਾਲ, ਡਿਜ਼ਾਈਨਿੰਗ ਸਮੇਤ ਹਰ ਪਹਿਲੂ ਵਿਚ ਹਰ ਰੋਜ਼ ਨਵੀਆਂ ਚੀਜ਼ਾਂ ਆ ਰਹੀਆਂ ਹਨ, ਜਿਸ ਬਾਰੇ ਕਨਫੈਕਸ਼ਨਰਾਂ ਅਤੇ ਨਮਕੀਨ ਵਪਾਰੀਆਂ ਲਈ ਅਪਡੇਟ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਵਧੀਆ ਉਤਪਾਦਾਂ ਰਾਹੀਂ ਆਪਣੇ ਗਾਹਕਾਂ ਨੂੰ ਸੰਤੁਸ਼ਟ ਕਰ ਸਕਣ। ਇਸ ਕਾਨਫ਼ਰੰਸ ਰਾਹੀਂ ਹਲਵਾਈਆਂ ਨੂੰ ਵੀ ਇਕ ਮੰਚ 'ਤੇ ਆਉਣ ਅਤੇ ਵਪਾਰ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। 

ਇਹ ਖ਼ਬਰ ਵੀ ਪੜ੍ਹੋ - ਮਜੀਠੀਆ ਵੱਲੋਂ ਅੰਮ੍ਰਿਤਪਾਲ ਬਾਰੇ ਸਟੈਂਡ ਲੈਣ 'ਤੇ MP ਬਿੱਟੂ ਦਾ ਵੱਡਾ ਬਿਆਨ, ਲੀਡਰਾਂ ਨੂੰ ਦਿੱਤੀ ਇਹ ਨਸੀਹਤ

ਇਸ ਮੌਕੇ ਗੋਪਾਲਜ਼ ਤੋਂ ਅਵਤਾਰ ਸਿੰਘ ਤੇ ਮਨਿੰਦਰ ਸਿੰਘ, ਸਰਤਾਜ ਸਵੀਟਸ ਐਂਡ ਸੇਵੀਅਰ ਤੋਂ ਡੂੰਗਰ ਸਿੰਘ ਰਾਜਪੁਰੋਹਿਤ, ਲਾਇਲਪੁਰ ਸਵੀਟਸ ਤੋਂ ਪ੍ਰਵੀਨ ਖਰਬੰਦਾ, ਗੋਪਾਲ ਜੀ ਫੂਡਜ਼ ਤੋਂ ਸਾਹਿਲ ਕੁਮਾਰ, ਚਾਵਲਾ ਸਵੀਟਸ ਤੋਂ ਰਮਨਦੀਪ ਡਿੱਕੀ, ਬੰਗਾਲੀ ਸਵੀਟਸ ਤੋਂ ਵਿੱਕੀ ਨਾਰੰਗ, ਏ. ਬੀ. ਐੱਚ. ਸਵੀਟਸ ਗੁਰਾਇਆ ਤੋਂ ਦਲਜਿੰਦਰ ਸਿੰਘ, ਸ਼ਾਹੀ ਸਵੀਟਸ ਗੋਬਿੰਦਗੜ੍ਹ ਤੋਂ ਵਿਕਾਸ ਸ਼ਾਹੀ, ਨੋਵੇਲਟੀ ਸਵੀਟਸ ਫਗਵਾੜਾ ਤੋਂ ਸ਼ੰਕਰ ਦਾਸ ਧੀਰ, ਬੀਕਾਨੇਰ ਸਵੀਟਸ ਮਾਡਲ ਟਾਊਨ ਤੋਂ ਹੁਕਮ ਸਿੰਘ, ਛਪਣ ਭੋਗ ਤੋਂ ਅਰਜੁਨ ਸਿੰਘ, ਸ਼ੁੱਧ ਮਿਸ਼ਠਾਨ ਭੰਡਾਰ ਤੋਂ ਹਰਸ਼ ਕੁਮਾਰ, ਹਕੀਕਤ ਸਵੀਤ ਤੋਂ ਅਸ਼ੋਕ ਕੁਮਾਰ, ਸੀਤਾ ਰਾਮ ਐਂਡ ਸੰਨਜ਼ ਤੋਂ ਨਰਿੰਦਰ ਪਾਲ, ਅਵਤਾਰ ਸਵੀਟਸ ਤੋਂ ਜਸਵੰਤ ਸਿੰਘ, ਭਾਟੀਆ ਸਵੀਟ ਸ਼ਾਪ ਗੋਬਿੰਦਗੜ੍ਹ ਤੋਂ ਅਨਿਲ ਭਾਟੀਆ, ਲਵਲੀ ਸਵੀਟਸ ਦੋਰਾਹਾ ਤੋਂ ਵਿਨੀਤ, ਮਾਛੀਵਾੜਾ ਤੋਂ ਹਰਿੰਦਰ ਪਾਲ, ਦਿਆਲ ਸਵੀਟਸ ਤੋਂ ਗੁਰਪ੍ਰੀਤ ਸਿੰਘ, ਪ੍ਰਕਾਸ਼ ਸਵੀਟ ਮੰਡੀ ਗੋਬਿੰਦਗੜ੍ਹ ਤੋਂ ਸ਼ਿਵ ਅਤੇ ਆਨੰਦ ਕਰਤਾਰ ਬੇਕਰੀ ਤੋਂ ਵਿਕਰਮ ਮਲਿਕ ਅਤੇ ਹੋਰ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News