ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਣਨਗੇ 'ਵਰਕਿੰਗ ਵੁਮੈੱਨ ਹੋਸਟਲ'

Monday, Mar 08, 2021 - 01:11 PM (IST)

ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਣਨਗੇ 'ਵਰਕਿੰਗ ਵੁਮੈੱਨ ਹੋਸਟਲ'

ਚੰਡੀਗੜ੍ਹ (ਰਮਨਜੀਤ) : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਅੱਜ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸੂਬੇ ਦੀ ਜਨਤਾ ਲਈ ਅਹਿਮ ਐਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ

ਮਨਪ੍ਰੀਤ ਬਾਦਲ ਨੇ ਜਿੱਥੇ ਪੰਜਾਬ ਦੀਆਂ ਧੀਆਂ ਨੂੰ ਮਿਲਣ ਵਾਲੀ ਸ਼ਗਨ ਸਕੀਮ 'ਚ ਵਾਧੇ ਦਾ ਐਲਾਨ ਕੀਤਾ। ਉੱਥੇ ਹੀ ਇਕ ਹੋਰ ਅਹਿਮ ਐਲਾਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ 7 ਜ਼ਿਲ੍ਹਿਆਂ 'ਚ 'ਵਰਕਿੰਗ ਵੁਮੈੱਨ ਹੋਸਟਲ' ਬਣਾਏ ਜਾਣਗੇ ਤਾਂ ਜੋ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ : ਬਜਟ ਇਜਲਾਸ : 'ਕੌਮਾਂਤਰੀ ਮਹਿਲਾ ਦਿਹਾੜੇ' ਮੌਕੇ ਕੈਪਟਨ ਨੇ ਸਦਨ 'ਚ ਰੱਖਿਆ ਇਹ ਪ੍ਰਸਤਾਵ

ਮਨਪ੍ਰੀਤ ਬਾਦਲ ਵੱਲੋਂ ਜਲੰਧਰ, ਪਟਿਆਲਾ, ਲੁਧਿਆਣਾ, ਐਸ. ਏ. ਐਸ. ਨਗਰ, ਮਾਨਸਾ, ਬਰਨਾਲਾ ਅਤੇ ਅੰਮ੍ਰਿਤਸਰ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਨ ਲਈ ਹੋਸਟਲ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਇਸ ਮੰਤਵ ਲਈ ਸਾਲ 2021-22 ਦੇ ਬਜਟ 'ਚ 50 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੱਲੋਂ ਸਰਕਾਰੀ ਬੱਸਾਂ 'ਚ ਮਹਿਲਾਵਾਂ ਦੇ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਗਿਆ।
 


 


author

Babita

Content Editor

Related News