ਰੇਲਵੇ ਸਟੇਸ਼ਨ ਰੋਡ ''ਤੇ ਛੁੱਟੀ ''ਤੇ ਆਏ ਫ਼ੌਜੀ ਨਾਲ ਕੁੱਟਮਾਰ ਕਰਕੇ ਪਰਸ ਤੇ ਮੋਬਾਇਲ ਲੁੱਟਿਆ
Sunday, Nov 01, 2026 - 11:43 AM (IST)
ਜਲੰਧਰ (ਵਰੁਣ)–ਰੇਲਵੇ ਸਟੇਸ਼ਨ ਰੋਡ ’ਤੇ ਦੇਰ ਰਾਤ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਛੁੱਟੀ ’ਤੇ ਆਏ ਫ਼ੌਜੀ ਨੂੰ ਲੁੱਟ ਲਿਆ। ਫ਼ੌਜੀ ਦੇ ਨੱਕ ਵਿਚੋਂ ਖ਼ੂਨ ਵੀ ਵਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਫ਼ੌਜੀ ਵੱਲੋਂ ਜ਼ਿਆਦਾ ਸ਼ਰਾਬ ਪੀਤੀ ਹੋਣ ਦਾ ਫਾਇਦਾ ਉਠਾ ਕੇ ਉਸ ਨੂੰ ਸੰਭਾਲਣ ਦਾ ਡਰਾਮਾ ਕੀਤਾ ਅਤੇ ਫਿਰ ਜੇਬ ਵਿਚੋਂ ਮੋਬਾਇਲ ਅਤੇ ਪਰਸ ਕੱਢ ਲਿਆ।
ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਧਰਨਾ 19ਵੇਂ ਦਿਨ ਵੀ ਜਾਰੀ, ਬੀਮਾਰ ਹੋਣ ਦੇ ਬਾਵਜੂਦ ਪੁੱਜੀ ਦਲਜੀਤ ਦੀ ਮਾਂ
ਫ਼ੌਜੀ ਪ੍ਰਸ਼ਾਂਤ ਕੁਮਾਰ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫ਼ੌਜੀ ਨਾਲ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਜਿਵੇਂ ਹੀ ਲੋਕਾਂ ਨੇ ਲੁਟੇਰਿਆਂ ਨੂੰ ਵੇਖਿਆ ਤਾਂ ਲੁਟੇਰੇ ਮੰਡੀ ਰੋਡ ਵੱਲ ਭੱਜ ਗਏ। ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਪਰ ਦੋਵੇਂ ਲੁਟੇਰੇ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਲੋਕਾ ਨੇ ਫ਼ੌਜੀ ਨੂੰ ਪਾਣੀ ਪਿਆਇਆ ਪਰ ਉਸ ਨੂੰ ਘਰ ਦਾ ਨੰਬਰ ਵੀ ਯਾਦ ਨਹੀਂ ਸੀ। ਲੋਕਾਂ ਨੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ ਮੌਸਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
