ਸਕੂਲ ''ਚ ਜਾਮ ਸੀਵਰੇਜ ਨੂੰ ਖੋਲ੍ਹਣ ਦਾ ਚੱਲ ਰਿਹਾ ਸੀ ਕੰਮ, ਗੈਸ ਰਿਸਣ ਕਾਰਨ ਹੈੱਡ ਕਾਂਸਟੇਬਲ ਸਣੇ 2 ਦੀ ਮੌਤ

Thursday, Nov 28, 2024 - 07:28 AM (IST)

ਰੂਪਨਗਰ (ਵਿਜੇ ਸ਼ਰਮਾ) : ਰੂਪਨਗਰ ਦੇ ਐੱਨ. ਸੀ. ਸੀ. ਟ੍ਰੇਨਿੰਗ ਸਕੂਲ ’ਚ ਅੱਜ ਇਕ ਮੰਦਭਾਗਾ ਹਾਦਸਾ ਵਾਪਰ ਗਿਆ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਦੋਂ ਸਕੂਲ ’ਚ ਜਾਮ ਸੀਵਰੇਜ ਨੂੰ ਖੋਲ੍ਹਣ ਦਾ ਕੰਮ ਚੱਲ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਲੇਬਰ ਵਰਕਰ ਬਿਗਨ ਭਗਤ ਵਾਸੀ ਬਿਹਾਰ ਤੇ ਹੈੱਡ ਕਾਂਸਟੇਬਲ ਪਿੰਟੂ ਵਾਸੀ ਹਰਿਆਣਾ ਵਜੋਂ ਹੋਈ ਹੈ, ਜਦਕਿ ਹੈੱਡ ਕਾਂਸਟੇਬਲ ਪੁਰਸ਼ੋਤਮ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਅਕੈਡਮੀ ’ਚ ਜਾਮ ਸੀਵਰੇਜ ਨੂੰ ਇਕ ਠੇਕੇਦਾਰ ਦਾ ਵਰਕਰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਹੈੱਡ ਕਾਂਸਟੇਬਲ ਪਿੰਟੂ ਕੁਮਾਰ ਨਿਗਰਾਨੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਪਾਈਪ ’ਚੋਂ ਗੈਸ ਰਿਸਣ ਕਾਰਨ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ

ਹੈੱਡ ਕਾਂਸਟੇਬਲ ਪਿੰਟੂ ਵੱਲੋਂ ਬਿਗਨ ਭਗਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਖੁਦ ਵੀ ਗੈਸ ਦੀ ਲਪੇਟ ’ਚ ਆ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹੈੱਡ ਕਾਂਸਟੇਬਲ ਪੁਰਸ਼ੋਤਮ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News