ਪੰਜਾਬ 'ਚ ਨਵੇਂ ਹਾਈਵੇਅ ਦਾ ਕੰਮ ਫਿਰ ਸ਼ੁਰੂ, Double ਹੋਣਗੇ ਜ਼ਮੀਨਾਂ ਦੇ ਰੇਟ!, ਜਾਣੋ ਕਿੱਥੋਂ-ਕਿੱਥੋਂ ਲੰਘੇਗਾ

Tuesday, Feb 11, 2025 - 03:51 PM (IST)

ਪੰਜਾਬ 'ਚ ਨਵੇਂ ਹਾਈਵੇਅ ਦਾ ਕੰਮ ਫਿਰ ਸ਼ੁਰੂ, Double ਹੋਣਗੇ ਜ਼ਮੀਨਾਂ ਦੇ ਰੇਟ!, ਜਾਣੋ ਕਿੱਥੋਂ-ਕਿੱਥੋਂ ਲੰਘੇਗਾ

ਚੰਡੀਗੜ੍ਹ : ਪੰਜਾਬ 'ਚ ਸਫ਼ਰ ਦੇ ਸਮੇਂ ਨੂੰ ਘਟਾਉਣ ਲਈ ਲੰਬੇ ਸਮੇਂ ਤੋਂ ਰੁਕੇ ਹੋਏ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕ ਇਸ ਪ੍ਰਾਜੈਕਟ ਦੇ ਮੁੜ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਤੋਂ ਬਾਅਦ ਹੁਣ ਇੱਥੇ ਜ਼ਮੀਨਾਂ ਦੇ ਰੇਟ ਵੀ ਅਸਮਾਨੀ ਛੂਹ ਜਾਣਗੇ ਮਤਲਬ ਕਿ ਡਬਲ ਹੋ ਜਾਣਗੇ। ਦਰਅਸਲ ਜ਼ਮੀਨ ਐਕਵਾਇਰ ਦੇ ਮੁੱਦੇ ਕਾਰਨ ਪਿਛਲੇ ਸਾਲ ਤੋਂ ਹਾਈਵੇਅ ਦਾ ਕੰਮ ਰੁਕਿਆ ਹੋਇਆ ਸੀ ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ. ਐੱਚ. ਏ. ਆਈ.) ਵਲੋਂ ਹਾਈਵੇਅ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਅਦਾਲਤ 'ਚ ਵੱਡੀ ਘਟਨਾ : ਨਿਹੰਗ ਸਿੰਘ ਨੇ ਮਹਿਲਾ ਜੱਜ ਸਾਹਮਣੇ ਤਾਣ 'ਤੀ ਕਿਰਪਾਨ

ਦੱਸਣਯੋਗ ਹੈ ਕਿ 75.54 ਕਿਲੋਮੀਟਰ ਲੰਬਾ 6 ਲੇਨ ਵਾਲਾ ਗ੍ਰੀਨਫੀਲਡ ਹਾਈਵੇਅ ਅਥਾਰਟੀ ਦਾ ਪੰਜਵਾਂ ਸਭ ਤੋਂ ਵੱਡਾ ਪ੍ਰਾਜੈਕਟ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਕਿਹਾ ਹੈ ਕਿ ਐਕਵਾਇਰ ਕੀਤੀ ਗਈ ਤਕਰੀਬਨ ਸਾਰੀ ਜ਼ਮੀਨ ’ਤੇ ਕਬਜ਼ਾ ਲੈ ਲਿਆ ਗਿਆ ਹੈ। ਅਥਾਰਟੀ ਨੇ ਪਿਛਲੇ ਸਾਲ ਜ਼ਮੀਨ ਦੀ ਘਾਟ ਕਾਰਨ ਇਸ ਵੱਡੇ ਪ੍ਰਾਜੈਕਟ ਨੂੰ ਵਾਪਸ ਲੈ ਲਿਆ ਸੀ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਦੇਖਿਓ ਕਿਤੇ ਤੁਹਾਡਾ ਵੀ...
ਨਵਾਂ ਲੁਧਿਆਣਾ-ਬਠਿੰਡਾ ਐਕਸਪ੍ਰੈੱਸ ਵੇਅ 3 ਜ਼ਿਲ੍ਹਿਆਂ ਦੇ 36 ਪਿੰਡਾਂ 'ਚੋਂ ਲੰਘੇਗਾ। ਇਹ ਹਾਈਵੇਅ ਲੁਧਿਆਣਾ ਅਤੇ ਰਾਏਕੋਟ ਤਹਿਸੀਲਾਂ, ਬਰਨਾਲਾ ਅਤੇ ਤਪਾ ਤਹਿਸੀਲਾਂ ਅਤੇ ਬਠਿੰਡਾ ਜ਼ਿਲ੍ਹੇ 'ਚ ਰਾਮਪੁਰਾ ਫੂਲ ਤਹਿਸੀਲ 'ਚ ਪੈਂਦੇ 36 ਪਿੰਡਾਂ ਵਿੱਚੋਂ ਲੰਘੇਗਾ। ਇਸ ਤੋਂ ਇਲਾਵਾ ਕੇਂਦਰ ਦੇ ਪ੍ਰਮੁੱਖ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦਾ ਕੰਮ ਵੀ ਜ਼ੋਰਾਂ 'ਤੇ ਹੈ। ਇਸ ਨਾਲ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਲੋੜੀਂਦੀ ਕੁੱਲ ਜ਼ਮੀਨ ਦਾ 95 ਫ਼ੀਸਦੀ ਤੋਂ ਵੱਧ ਹਿੱਸਾ ਐੱਨ. ਐੱਚ. ਏ. ਆਈ. ਨੂੰ ਸੌਂਪ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਆਸ ਬੱਝੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


author

Babita

Content Editor

Related News