ਵਰਕ ਫਰਾਮ ਹੋਮ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਖ਼ੁਲਾਸਾ, ਇੰਝ ਵਿਛਾਇਆ ਜਾਂਦਾ ਸੀ ਜਾਲ

Friday, Jul 28, 2023 - 06:55 PM (IST)

ਵਰਕ ਫਰਾਮ ਹੋਮ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਖ਼ੁਲਾਸਾ, ਇੰਝ ਵਿਛਾਇਆ ਜਾਂਦਾ ਸੀ ਜਾਲ

ਚੰਡੀਗੜ੍ਹ (ਸੁਸ਼ੀਲ) : ਸਾਈਬਰ ਸੈੱਲ ਨੇ ਵਰਕ ਫਰਾਮ ਹੋਮ ਦੇ ਨਾਂ ’ਤੇ ਕਰੋੜਾਂ ਰੁਪਏਦੀ ਠੱਗੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਚਰਖੀਦਾਦਰੀ ਨਿਵਾਸੀ ਸੰਦੀਪ ਕੁਮਾਰ ਸਾਂਗਵਾਨ, ਨਵੀਂ ਦਿੱਲੀ ਨਿਵਾਸੀ ਮਨੀਸ਼ ਰਾਵਤ, ਚਰਖੀਦਾਦਰੀ ਨਿਵਾਸੀ ਰਾਕੇਸ਼ ਉਰਫ ਰਿੰਕੂ, ਮੱਧਪ੍ਰਦੇਸ਼ ਨਿਵਾਸੀ ਆਦਿੱਤਿਆ ਸ਼ਰਮਾ, ਮਹੇਸ਼ ਸ਼ਰਮਾ, ਨਵੀਂ ਦਿੱਲੀ ਨਿਵਾਸੀ ਰਾਜਕੁਮਾਰ ਨਾਰੰਗ, ਪ੍ਰਤੀਕ ਮੈਂਗੀ, ਮਹੇਸ਼ ਕੁਮਾਰ ਅਤੇ ਜੋਧਪੁਰ ਨਿਵਾਸੀ ਵਿਸ਼ਾਲ ਵਰਮਾ ਵਜੋਂ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 24 ਮੋਬਾਇਲ ਫੋਨ, 10 ਬੈਂਕ ਖਾਤਿਆਂ ਦੇ ਕਾਗਜ਼ਾਤ, 6 ਸਿਮ ਕਾਰਡ ਅਤੇ 11 ਜਾਅਲੀ ਮੋਹਰਾਂ ਬਰਾਮਦ ਕੀਤੀਆਂ ਹਨ। ਸਾਈਬਰ ਸੈੱਲ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਸੰਦੀਪ, ਮਨੀਸ਼, ਰਾਕੇਸ਼ ਅਤੇ ਵਿਸ਼ਾਲ ਨੂੰ ਕਾਨੂੰਨੀ ਹਿਰਾਸਤ, ਜਦੋਂਕਿ ਬਾਕੀ ਪੰਜਾਂ ਨੂੰ ਪੁਲਸ ਰਿਮਾਂਡ ’ਤੇ ਭੇਜਿਆ ਹੈ।

ਇਹ ਵੀ ਪੜ੍ਹੋ : ਜਾਅਲੀ SC ਸਰਟੀਫਿਕੇਟ ਬਣਾਉਣ ਵਾਲਿਆਂ ’ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ

ਠੱਗੀ ਦੇ ਰੁਪਏ ਕ੍ਰਿਪਟੋ ਕਰੰਸੀ ਜ਼ਰੀਏ ਭੇਜੇ ਜਾ ਰਹੇ ਸਨ ਦੁਬਈ

ਠੱਗੀ ਦੀ ਰਕਮ ਵਿਦੇਸ਼ ਵਿਚ ਬੈਠੇ ਗਿਰੋਹ ਦੇ ਮੈਂਬਰਾਂ ਨੂੰ ਕ੍ਰਿਪਟੋ ਕਰੰਸੀ ਦੇ ਜ਼ਰੀਏ ਭੇਜੀ ਜਾਂਦੀ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਤਿੰਨ ਮੁਲਜ਼ਮ ਦੁਬਈ ਵਿਚ ਬੈਠ ਕੇ ਠੱਗੀ ਕਰ ਰਹੇ ਹਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਠੱਗੀ ਦੇ ਤਿੰਨ ਕੇਸਾਂ ਵਿਚ ਫੜ੍ਹੇ ਗਏ ਮੁਲਜ਼ਮਾਂ ਦੇ 24 ਬੈਂਕ ਖਾਤਿਆਂ ਦੇ ਜ਼ਰੀਏ 150 ਕਰੋੜ ਦੀ ਟ੍ਰਾਂਜੈਕਸ਼ਨ ਹੋਈ ਹੈ। ਇਹ ਆਈ. ਸੀ. ਆਈ. ਸੀ. ਆਈ. ਬੈਂਕ, ਯੈੱਸ ਬੈਂਕ, ਆਈ. ਡੀ. ਐੱਫ. ਸੀ. ਬੈਂਕ ਅਤੇ ਉੱਜਵਲ ਸਮਾਲ ਬੈਂਕ ਦੇ ਖਾਤਿਆਂ ਨਾਲ ਹੋਈ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਠੱਗੀ ਕਰਨ ਵਾਲੇ ਗਿਰੋਹ ਨੇ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਲਈ ਫਰਜ਼ੀ ਕੰਪਨੀ ਬਣਾਈ ਸੀ। ਇਸ ਕੰਪਨੀ ਦੇ ਜ਼ਰੀਏ ਮੁਲਜ਼ਮ ਆਯਾਤ-ਨਿਰਯਾਤ ਅਤੇ ਹਵਾਲੇ ਦਾ ਕਾਰੋਬਾਰ ਕਰਦੇ ਸਨ। ਇਸ ਤੋਂ ਇਲਾਵਾ ਪਤਾ ਚੱਲਿਆ ਕਿ ਟੈਲੀਗ੍ਰਾਮ ਦੇ ਬਣਾਏ ਗਰੁੱਪ ਦੇ ਜ਼ਿਆਦਾਤਰ ਆਈ. ਪੀ. ਐਡਰੈੱਸ ਦੁਬਈ, ਚੀਨ, ਇੰਡੋਨੇਸ਼ੀਆ ਅਤੇ ਪਾਕਿਸਤਾਨ ਦੇ ਹਨ।

ਇਹ ਵੀ ਪੜ੍ਹੋ : 46 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ 10 ਦਿਨ ਪਹਿਲਾਂ ਕੈਨੇਡਾ ਭੇਜੇ ਇਕਲੌਤੇ ਪੁੱਤ ਦੀ ਅਚਾਨਕ ਮੌਤ

180 ਸ਼ਿਕਾਇਤਾਂ, 3 ਕਰੋੜ 97 ਲੱਖ 34 ਹਜ਼ਾਰ 543 ਰੁਪਏ ਦੀ ਠੱਗੀ

ਐੱਸ. ਪੀ. ਸਾਈਬਰ ਕੇਤਨ ਬਾਂਸਲ ਨੇ ਦੱਸਿਆ ਕਿ ਵਰਕ ਫਰਾਮ ਹੋਮ ਵਿਚ ਯੂ-ਟਿਊਬ ’ਤੇ ਵੀਡੀਓ ਲਾਈਕ ਕਰਨ ਅਤੇ ਟੈਲੀਗ੍ਰਾਮ ਗਰੁੱਪ ਤੋਂ ਟਾਸਕ ਦੇ ਕੇ ਲੋਕਾਂ ਨਾਲ 3 ਕਰੋੜ 97 ਲੱਖ 34 ਹਜ਼ਾਰ 543 ਰੁਪਏ ਦੀ ਠੱਗੀ ਹੋ ਚੁੱਕੀ ਹੈ। ਗਿਰੋਹ ਕੁਝ ਮਹੀਨਿਆਂ ਤੋਂ ਕਾਫ਼ੀ ਸਰਗਰਮ ਹੈ। ਸਾਈਬਰ ਸੈੱਲ ਕੋਲ ਠੱਗੀ ਦੀਆਂ 180 ਸ਼ਿਕਾਇਤਾਂ ਆ ਚੁੱਕੀਆਂ ਹਨ। ਇਨ੍ਹਾਂ ਵਿਚੋਂ ਪੁਲਸ ਨੇ ਸਿਰਫ 6 ਕੇਸ ਦਰਜ ਕੀਤੇ ਹਨ। ਬਾਕੀ ਸ਼ਿਕਾਇਤਾਂ ਦੀ ਸਾਈਬਰ ਸੈੱਲ ਜਾਂਚ ਕਰਨ ਵਿਚ ਜੁਟਿਆ ਹੈ। ਉਨ੍ਹਾਂ ਦੱਸਿਆ ਕਿ ਠੱਗੀ ਦੀ ਰਕਮ ਲੈਣ ਲਈ ਗਿਰੋਹ ਦੇ ਮੈਂਬਰ ਫਰਜ਼ੀ ਬੈਂਕ ਖਾਤੇ ਖੋਲ੍ਹਦੇ ਸਨ। ਘਪਲੇ ਵਿਚ ਸੀ. ਏ., ਆਈ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਯੈੱਸ ਬੈਂਕ ਦੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਵਕੀਲ ਵੀ ਫਰਜ਼ੀ ਕੰਪਨੀ ਬਣਾ ਕੇ ਜਾਅਲੀ ਬੈਂਕ ਖਾਤੇ ਖੋਲ੍ਹਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਨਵੇਂ ਨਿਰਦੇਸ਼ ਕੀਤੇ ਜਾਰੀ

20 ਫਰਜ਼ੀ ਕੰਪਨੀਆਂ ਦੇ ਨਾਂ ’ਤੇ ਖੋਲ੍ਹੇ ਸਨ ਬੈਂਕ ਖਾਤੇ

ਸਚਿਨ ਟ੍ਰੇਡਿੰਗ ਕੰਪਨੀ, ਗੋਪਾਲ ਟ੍ਰੇਡਿੰਗ, ਸਾਹਿਲ ਟਰੇਡਰਜ਼, ਸਾਰਿਫ ਇੰਟਰਪ੍ਰਾਈਜਿਜ਼, ਸੋਨੂੰ ਟ੍ਰੇਡਿੰਗ ਕੰਪਨੀ, ਸ਼ੀਰਸ਼ ਉਦਮ, ਅਲਟੀਮੇਟ ਟ੍ਰੇਡਿੰਗ ਕੰਪਨੀ, ਸੋਮ ਅਸਟੇਟ ਏਜੰਸੀ (’ਤੇ ਸਰਗਰਮ ਖਾਤੇ ਨਾਲ ਜੁੜਿਆ ਮੋਬਾਇਲ ਨੰਬਰ ਦੁਬਈ), ਬਾਲਾਜੀ ਕੈਟਰਿੰਗ ਸੇਵਾ, ਜੰਦਾਨੀ ਹਾਰਡਵੇਅਰ, ਯੂ. ਆਰ. ਵੀ. ਆਈ. ਇੰਟਰਪ੍ਰਾਈਜਿਜ਼, ਵਾਈਟ ਮੂਨ ਇੰਟਰਨੈਸ਼ਨਲ, ਰੈਨਬੋ ਇੰਪੈਕਸ, ਸਨਸ਼ਾਈਨ ਟ੍ਰੇਡਿੰਗ, ਰਾਜਵੰਸ਼ੀਏ ਵਿਸ਼ਵ ਵਪਾਰ, ਮਹਾਦੇਵ ਟ੍ਰੇਡਿੰਗ, ਵਿਸ਼ਵਕ ਵਿਸ਼ਚ ਵਪਾਰ, ਗੁਣਵੱਤਾਪੂਰਨ ਵਿਸ਼ਵ ਵਪਾਰ, ਸਿੰਘ ਟ੍ਰੇਡਰਜ਼ ਐੱਸ. ਏ. ਪੀ. ਐਕਸਪੋਰਟਡ ਅਤੇ ਡੇਪ੍ਰਾਵੋ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਨਾਂ ਖਾਤੇ ਖੋਲ੍ਹੇ ਹੋਏ ਸਨ।

ਇਹ ਵੀ ਪੜ੍ਹੋ : 22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੱਸਿਆ, ਮਣਕਾ ਲਵਾਉਣ ਸਪੇਰੇ ਕੋਲ ਲੈ ਗਿਆ ਪਰਿਵਾਰ, ਅੰਤ ਹੋਈ ਮੌਤ

ਤਿੰਨ ਕੇਸ ਹੋਏ ਹੱਲ

ਸ਼ਿਕਾਇਤਕਰਤਾ ਕੰਵਲਜੀਤ ਸਿੰਘ ਨਾਲ ਵਰਕ ਫਰਾਮ ਹੋਮ ਦੇ ਨਾਂ ’ਤੇ 39 ਲੱਖ 53 ਹਜ਼ਾਰ 825 ਦੀ ਠੱਗੀ ਹੋਈ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਚਰਖੀਦਾਦਰੀ ਨਿਵਾਸੀ ਸੰਦੀਪ ਕੁਮਾਰ ਸਾਂਗਵਾਨ, ਨਵੀਂ ਦਿੱਲੀ ਨਿਵਾਸੀ ਮਨੀਸ਼ ਰਾਵਤ ਤੇ ਚਰਖੀਦਾਦਰੀ ਨਿਵਾਸੀ ਰਾਕੇਸ਼ ਉਰਫ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ। ਉੱਥੇ ਹੀ 7 ਜੁਲਾਈ ਨੂੰ ਔਰਤ ਨਾਲ 45 ਲੱਖ 40 ਹਜ਼ਾਰ 233 ਰੁਪਏ ਦੀ ਠੱਗੀ ਕੀਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਚਾਰ ਮੁਲਜ਼ਮਾਂ ਮੱਧ ਪ੍ਰਦੇਸ਼ ਨਿਵਾਸੀ ਆਦਿੱਤਿਆ ਸ਼ਰਮਾ, ਮਹੇਸ਼ ਸ਼ਰਮਾ, ਨਵੀਂ ਦਿੱਲੀ ਨਿਵਾਸੀ ਰਾਜਕੁਮਾਰ ਨਾਰੰਗ, ਪ੍ਰਤੀਕ ਮੈਂਗੀ ਤੇ ਮਹੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਪਹਿਲੀ ਜੁਲਾਈ ਨੂੰ ਦਰਜ ਹੋਏ ਕੇਸ ਨੂੰ ਹੱਲ ਕੀਤਾ ਹੈ। ਇਸ ਵਿਚ ਠੱਗਾਂ ਨੇ ਔਰਤ ਨਾਲ ਰੁਪਏ ਨਿਵੇਸ਼ ਕਰਨ ਦੇ ਨਾਂ ’ਤੇ ਸੱਤ ਲੱਖ 62 ਹਜ਼ਾਰ ਦੀ ਠੱਗੀ ਕੀਤੀ ਸੀ। ਮਾਮਲੇ ਵਿਚ ਫਰਾਰ ਮੁਲਜ਼ਮ ਜੋਧਪੁਰ ਨਿਵਾਸੀ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਪ੍ਰਸ਼ਾਸਨ ਵਲੋਂ ਹੁਣ ਇਨ੍ਹਾਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News