ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਦੂਜੇ ਪਾੜ ਨੂੰ ਪੂਰਨ ਦਾ ਕਾਰਜ ਜੰਗੀ ਪੱਧਰ ’ਤੇ ਜਾਰੀ

Friday, Jul 28, 2023 - 01:33 PM (IST)

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਦੂਜੇ ਪਾੜ ਨੂੰ ਪੂਰਨ ਦਾ ਕਾਰਜ ਜੰਗੀ ਪੱਧਰ ’ਤੇ ਜਾਰੀ

ਸੁਲਤਾਨਪੁਰ ਲੋਧੀ (ਧੀਰ)-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਅਤੇ ਪਿੰਡ ਗੱਟਾ ਮੁੰਡੀ ਕਾਸੂ ਕੋਲ ਪਏ ਦੂਜੇ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਦਿਨ-ਰਾਤ ਚੱਲ ਰਿਹਾ ਹੈ। ਇਸ ਕਾਰਸੇਵਾ ਵਿਚ ਪੰਜਾਬ ਭਰ ਤੋਂ ਪਹੁੰਚ ਰਹੇ ਨੌਜਵਾਨਾਂ ਵੱਲੋਂ ਰੋਜ਼ਾਨਾ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰਾਂ ਅਗਵਾਈ ਵਿਚ ਕਾਰਸੇਵਾ ਕੀਤੀ ਜਾ ਰਹੀ ਹੈ। ਬੁੱਧਵਾਰ ਦੇਰ ਸ਼ਾਮ ਧੁੱਸੀ ਬੰਨ੍ਹ ’ਤੇ ਨਿਰਮਲ ਪੰਚਾਇਤੀ ਅਖਾੜਾ ਦੇ ਮਹੰਤ ਗਿਆਨੀ ਗਿਆਨ ਦੇਵ ਜੀ ਵੱਲੋਂ ਵੀ ਦੌਰਾ ਕੀਤਾ ਗਿਆ। ਉਨ੍ਹਾਂ ਇਥੇ ਪਹੁੰਚ ਕੇ ਸੇਵਦਾਰਾਂ ਅਤੇ ਪੰਜਾਬ ਭਰ ਤੋਂ ਆਏ ਪੰਜਾਬ ਵਾਸੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਨੌਜਵਾਨੀ ਹੈ, ਜੋ ਮੀਂਹ ਅਤੇ ਅੱਤ ਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਪੂਰੇ ਜੋਸ਼ ਤਟ ਜਜ਼ਬੇ ਨਾਲ ਦਿਨ-ਰਾਤ ਇਸ 925 ਫੁੱਟ ਦੇ ਬੰਨ੍ਹ ਵਿਚ ਪਏ ਪਾੜ ਨੂੰ ਪੂਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੀ ਅਗਵਾਈ ਵਿਚ ਚੱਲ ਰਹੀ ਇਸ ਕਾਰਸੇਵਾ ਰਾਹੀਂ ਇਹ ਲੋਕ ਜਿੱਥੇ ਹੜ ਪੀੜਤਾਂ ਨੂੰ ਦੇ ਬਰਸਾਤਾਂ ਦੌਰਾਨ ਹੋਰ ਨੁਕਸਾਨ ਨੂੰ ਬਚਾਉਣ ਲਈ ਸੇਵਾ ਵਿਚ ਜੁਟੇ ਹੋਏ ਹਨ, ਉੱਥੇ ਹੀ ਇਸ ਸੇਵਾ ਰਾਹੀਂ ਪੂਰੀ ਦੁਨੀਆ ਵਿਚ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਬਜਟ ਸੈਸ਼ਨ ਸਬੰਧੀ ਆਪਣੇ ਬਿਆਨ 'ਤੇ ਕਾਇਮ ਰਾਜਪਾਲ, ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਦਿੱਤਾ ਵੱਡਾ ਬਿਆਨ

ਜੈਕਾਰਿਆਂ ਦੀ ਗੂੰਜ ’ਚ ਲਗਾਤਾਰ ਕਰੇਟ ਰਾਹੀਂ ਪਾਣੀ ’ਚ ਸੁੱਟੇ ਜਾ ਰਹੇ ਹਨ ਮਿੱਟੀ ਦੇ ਬੋਰੇ: ਸੰਤ ਸੁਖਜੀਤ ਸਿੰਘ
ਜਾਣਕਾਰੀ ਮੁਤਾਬਿਕ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਵਿਚ ਚੱਲ ਰਹੀ ਇਕ ਪਾਸੇ ਦੀ ਕਾਰਸੇਵਾ ਦੌਰਾਨ 225 ਫੁੱਟ ਦੇ ਕਰੀਬ ਪਾੜ ਪੂਰ ਦਿੱਤਾ ਗਿਆ, ਜਦਕਿ ਦੂਜੇ ਪਾਸੋਂ ਡਰੇਨੇਜ਼ ਵਿਭਾਗ ਵੱਲੋਂ 100 ਫੁੱਟ ਦੇ ਕਰੀਬ ਪਾੜ ਪੂਰ ਲਿਆ ਗਿਆ ਹੈ। ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਨੂੰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਅਚਾਨਕ ਦਿੱਲੀ ਸੈਸ਼ਨ ਲਈ ਜਾਣਾ ਪਿਆ ਹੈ ਅਤੇ ਸੰਤ ਸੀਚੇਵਾਲ ਵੱਲੋਂ ਉਨ੍ਹਾਂ ਦੀ ਸਖਤ ਡਿਊਟੀ ਲਗਾਈ ਹੈ ਕਿ ਇਸ ਕਾਰਸੇਵਾ ਦੀ ਪੂਰੀ ਤਰ੍ਹਾਂ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸੰਤ ਸੀਚੇਵਾਲ ਤੋਂ ਬਾਅਦ ਉਥੇ ਬੰਨ੍ਹ ’ਤੇ ਹਨ। ਬੇਸ਼ੱਕ ਉੱਥੇ ਮੁੜ ਪਿੰਡਾਂ ਵਿਚ ਪਾਣੀ ਦਾ ਪੱਧਰ ਕਾਰਨ ਕਈ ਰਾਹ ਬੰਦ ਹੋ ਗਏ ਹਨ ਪਰ ਪੰਜਾਬ ਵਾਸੀ ਹਲੇ ਵੀ ਪੂਰੇ ਜੋਸ਼ ਅਤੇ ਉਸੇ ਜਜ਼ਬੇ ਨਾਲ ਵੱਧ ਚੜ੍ਹ ਕੇ ਇਸ ਕਾਰਸੇਵਾ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਸ ਵੇਲੇ ਬੇਸ਼ੱਕ ਚੁਣੌਤੀ ਡੂੰਘਾ ਪਾਣੀ ਬਣਿਆ ਹੋਇਆ ਹੈ ਪਰ ਸੇਵਾਦਾਰਾਂ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਪੂਰੇ ਜੋਸ਼ ਵਿਚ ਕਾਰਸੇਵਾ ਲੱਗੇ ਹੋਏ ਹਨ ਤੇ ਉਨ੍ਹਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਲਗਾਤਾਰ ਮਿੱਟੀ ਦੇ ਬੋਰਿਆਂ ਨੂੰ ਕਰੇਟ ਰਾਹੀਂ ਪਾਣੀ ’ਚ ਸੁੱਟਿਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ

PunjabKesari

ਲੋਕ ਭਲਾਈ ਦੇ ਕਾਰਜ਼ ਸਭ ਦੇ ਸਾਂਝੇ ਕਾਰਜ਼: ਸੰਤ ਸੀਚੇਵਾਲ
ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੇਸ਼ੱਕ ਉਹ ਦਿੱਲੀ ਵਿਚ ਹਨ ਪਰ ਉਨ੍ਹਾਂ ਦਾ ਪੂਰਾ ਧਿਆਨ ਇਸ ਕਾਰਸੇਵਾ ਵੱਲ ਹੈ। ਉਨ੍ਹਾਂ ਧੁੱਸੀ ਬੰਨ੍ਹ ’ਤੇ ਦਿਨ-ਰਾਤ ਚੱਲ ਰਹੀ ਕਾਰਸੇਵਾ ਵਿਚ ਦਿੱਤੇ ਜਾ ਰਹੇ ਯੋਗਦਾਨ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕ ਭਲਾਈ ਦੇ ਕਾਰਜ ਕਿਸੇ ਇਕ ਦੇ ਨਹੀਂ, ਸਗੋਂ ਸਭ ਦੇ ਸਾਂਝੇ ਹੁੰਦੇ ਹਨ। ਇਸ ਕਾਰਜ ਲਈ ਵੀ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਜਲਦ ਤੋਂ ਜਲਦ ਦੂਜਾ ਬੰਨ੍ਹ ਬੰਨਿਆ ਜਾ ਸਕੇ, ਜਿਸ ਨਾਲ ਓਥੋਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ-  ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News