9 ਥਾਣਿਆਂ ਦੇ ਐਡੀਸ਼ਨਲ ਐੱਸ. ਐੱਚ. ਓ. ਦਾ ਚਾਰਜ ਸੰਭਾਲਣਗੀਆਂ ਮਹਿਲਾ ਪੁਲਸ ਅਫਸਰਾਂ
Monday, Aug 13, 2018 - 11:26 AM (IST)

ਜਲੰਧਰ (ਬੁਲੰਦ, ਸੁਧੀਰ)— ਸੂਬਾ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਦੀ ਯੋਜਨਾ ਤਹਿਤ ਜਲੰਧਰ ਪੁਲਸ ਕਮਿਸ਼ਨਰੇਟ ਤਹਿਤ 9 ਮੁੱਖ ਪੁਲਸ ਥਾਣਿਆਂ 'ਚ ਸਹਾਇਕ ਥਾਣਾ ਮੁਖੀ (ਐਡੀਸ਼ਨਲ ਐੱਸ. ਐੱਚ. ਓ.) ਦੇ ਅਹੁਦੇ 'ਤੇ ਮਹਿਲਾ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਤਾਇਨਾਤ ਸਬ-ਇੰਸਪੈਕਟਰਾਂ 'ਚ ਸੁਖਦੀਪ ਕੌਰ ਨੂੰ ਥਾਣਾ-1, ਰਾਜ ਰਾਣੀ ਨੂੰ ਥਾਣਾ-2, ਮਾਧੁਰੀ ਕਲਿਆਣ ਨੂੰ ਥਾਣਾ-5, ਸੁਰਿੰਦਰ ਕੁਮਾਰ ਨੂੰੰ ਥਾਣਾ-6, ਪ੍ਰਭਜੋਤ ਕੌਰ ਨੂੰੰ ਥਾਣਾ ਨੰ. 8, ਅਨੂ ਪਲਿਆਲ ਨੂੰ ਥਾਣਾ ਭਾਰਗੋ ਕੈਂਪ, ਰਾਜਵਿੰਦਰ ਕੌਰ ਨੂੰ ਥਾਣਾ ਸਦਰ ਅਤੇ ਸੁਰਿੰਦਰ ਕੌਰ ਨੂੰ ਥਾਣਾ ਰਾਮਾਮੰਡੀ 'ਚ ਤਾਇਨਾਤ ਕੀਤਾ ਗਿਆ।
ਸਿਨ੍ਹਾ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ 'ਚ ਔਰਤਾਂ ਨੂੰ ਸੁਰੱਖਿਅਤ ਰੱਖਣ ਲਈ ਖਾਸ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਅਧੀਨ ਔਰਤ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣੇ 'ਚ ਮਹਿਲਾ ਪੁਲਸ ਅਧਿਕਾਰੀਆਂ ਦੀ ਤਾਇਨਾਤੀ ਨਾਲ ਔਰਤਾਂ ਨੂੰ ਪੁਲਸ ਥਾਣਿਆਂ 'ਚ ਰੋਜ਼ਮਰ੍ਹਾ ਦੀਆਂ ਸੇਵਾਵਾਂ ਲੈਣ 'ਚ ਆਸਾਨੀ ਹੋਵੇਗੀ ਅਤੇ ਸ਼ਹਿਰ ਦੇ ਅਮਨ-ਕਾਨੂੰਨ ਨੂੰ ਕਾਇਮ ਰੱਖਣ 'ਚ ਸਹਿਯੋਗ ਮਿਲੇਗਾ। ਉਨ੍ਹਾਂ ਨੇ ਆਸ ਕੀਤੀ ਕਿ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤੀ ਦੌਰਾਨ ਸਾਰੀਆਂ ਮਹਿਲਾ ਅਧਿਕਾਰੀ ਪੂਰੀ ਮਿਹਨਤ ਨਾਲ ਜਜ਼ਬੇ ਨਾਲ ਕੰਮ ਕਰਨਗੀਆਂ ਅਤੇ ਸਾਬਤ ਕਰਨਗਆਂ ਕਿ ਉਨ੍ਹਾਂ ਦੀ ਥਾਣਿਆਂ 'ਚ ਤਾਇਨਾਤੀ ਸਰਕਾਰ ਦੀ ਯੋਜਨਾ ਬਿਲਕੁਲ ਸਹੀ ਸੀ।