ਕਾਂਟ੍ਰੈਕਟ ''ਤੇ ਆਧਾਰਿਤ ਮਹਿਲਾ ਕਰਮਚਾਰੀਆਂ ਨੂੰ ਮਿਲੇਗੀ 26 ਹਫਤਿਆਂ ਦੀ ''ਮੈਟਰਨਿਟੀ ਲੀਵ''

01/31/2018 9:54:13 AM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ 'ਚ ਕੰਟ੍ਰੈਕਟ 'ਤੇ ਕੰਮ ਕਰ ਰਹੀਆਂ ਮਹਿਲਾ ਕਰਮਚਾਰੀਆਂ ਨੂੰ ਹੁਣ ਸੈਲਰੀ ਦੇ ਨਾਲ 26 ਹਫਤੇ ਦੀ ਮੈਟਰਨਿਟੀ ਲੀਵ ਮਿਲੇਗੀ। ਇਸ ਬਾਰੇ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਗਏ ਆਰਡਰ 'ਚ ਕਿਹਾ ਗਿਆ ਹੈ ਕਿ ਜੋ ਵੀ ਮਹਿਲਾ ਕਰਮਚਾਰੀ ਮੈਟਰਨਿਟੀ ਬੈਨੀਫਿਟ ਐਕਟ 1961 ਨੂੰ ਪੂਰਾ ਕਰਦੀ ਹੋਵੇ, ਉਸਨੂੰ ਇਹ ਸਹੂਲਤ ਦਿੱਤੀ ਜਾਏਗੀ। ਇਸ ਦੇ ਨਾਲ ਹੀ ਆਊਟਸੋਰਸ ਮਹਿਲਾ ਕਰਮਚਾਰੀ ਜਿਨ੍ਹਾਂ ਦਾ ਈ. ਐੱਸ. ਆਈ. ਕੱਟਿਆ ਜਾਂਦਾ ਹੈ, ਉਹ ਈ. ਐੱਸ. ਆਈ. ਕਾਰਪੋਰੇਸ਼ਨ 'ਚ ਜਾ ਕੇ ਈ. ਐੱਸ. ਆਈ. ਐਕਟ ਤਹਿਤ ਮੈਟਰਨਿਟੀ ਬੈਨੀਫਿਟ ਲੈ ਸਕਦੀਆਂ ਹਨ।


Related News